ਮਸ਼ਹੂਰ ਨਿਰਦੇਸ਼ਕ ਨੂੰ ਬੱਚਨ ਨੂੰਹ ਨੇ ਦਿੱਤਾ ਖਾਸ ਤੋਹਫਾ, ਜਾਣ ਲੱਗੇਗਾ ਝੱਟਕਾ

34 aish
ਮੁੰਬਈ(Sting Operation)- ਬਾਲੀਵੁੱਡ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਫੰਨੇ ਖਾਂ’ ਦੀ ਸ਼ੂਟਿੰਗ ‘ਚ ਕਾਫੀ ਰੁੱਝੀ ਹੈ। ਇਸ ਦੌਰਾਨ ਉਸ ਨੇ ਆਪਣੇ ਕਰੀਬੀ ਦੋਸਤ ਸੁਭਾਸ਼ ਘਈ ਦੇ ਜਨਮਦਿਨ ‘ਤੇ ਉਸ ਨੇ ਅਜਿਹਾ ਤੋਹਫਾ ਦਿੱਤਾ ਹੈ, ਜਿਸ ਜਾਣਨ ਤੋਂ ਬਾਅਦ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਦੇ ਫੈਨਜ਼ ਖੁਸ਼ ਹੋ ਜਾਣਗੇ। ਫਿਲਮ ਇੰਡਸਟਰੀ ‘ਚ ਇਕ ਤੋਂ ਵਧ ਕੇ ਇਕ ਫਿਲਮ ਬਣਾਉਣ ਵਾਲੇ ਡਾਇਰੈਕਟਰ ਸੁਭਾਸ਼ ਘਈ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਹਾਲ ਹੀ ‘ਚ ਉਸ ਨੇ ਆਪਣਾ 73ਵਾਂ ਜਨਮਦਿਨ ਮਨਾਇਆ। ਉਸ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਐਸ਼ਵਰਿਆ ਰਾਏ ਨੇ ਅਜਿਹਾ ਕਰ ਦਿੱਤਾ ਕਿ ਘਈ ਸਾਹਿਬ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ ਆਪਣੀ ਖੁਸ਼ੀ ਸੋਸ਼ਲ ਮੀਡੀਆ ‘ਤੇ ਜ਼ਾਹਰ ਕੀਤੀ।
ਅਸਲ ‘ਚ ਸੁਭਾਸ਼ ਘਈ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਐਸ਼ਵਰਿਆ ਸਿੱਧੇ ਉਸ ਦੇ ਇੰਸਟੀਚਿਊਟ ਗਈ ਤੇ ਉਸ ਨੂੰ ਮਿਲ ਕੇ ਵਧਾਈ ਦਿੱਤੀ। ਇਸ ਗੱਲ ਦਾ ਖੁਲਾਸਾ ਸੁਭਾਸ਼ ਘਈ ਨੇ ਆਪਣੇ ਟਵਿਟਰ ਅਕਾਊਂਟ ‘ਤੇ ਕੀਤਾ। ਸੁਭਾਸ਼ ਘਈ ਨੇ ਟਵੀਟ ਕਰਦੇ ਲਿਖਿਆ- ”ਜੇਕਰ ਤੁਹਾਡੇ ਕਰੀਬੀ ਦੋਸਤ ਤੁਹਾਡੇ ਜਨਮਦਿਨ ‘ਤੇ ਇਸ ਤਰ੍ਹਾਂ ਨਾਲ ਸਰਪ੍ਰਾਈਜ਼ ਕਰਨ ਤਾਂ ਬੇਹੱਦ ਖੁਸ਼ੀ ਹੁੰਦੀ ਹੈ। ਮੇਰੀ ਪਸੰਦੀਦਾ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਮੇਰੇ ਲਈ ਜਨਮਦਿਨ ਪਾਰਟੀ ‘ਚ ਆ ਕੇ ਮੈਨੂੰ ਵਧਾਈ ਦਿੱਤੀ।” ਇਸ ਦੇ ਨਾਲ ਹੀ ਉਸ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਦੱਸਣਯੋਗ ਹੈ ਕਿ ਐਸ਼ਵਰਿਆ ਸੁਭਾਸ਼ ਘਈ ਦੀ ‘ਤਾਲ’ ਫਿਲਮ ‘ਚ ਵੀ ਕੰਮ ਕਰ ਚੁੱਕੀ ਹੈ। ਸਾਲ 1999 ‘ਚ ਆਈ ਇਸ ਫਿਲਮ ‘ਚ ਐਸ਼ਵਰਿਆ ਨਾਲ ਅਕਸ਼ੇ ਖੰਨਾ ਮੁੱਖ ਭੂਮਿਕਾ ‘ਚ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਐਸ਼ਵਰਿਆ ਨੇ ਕਿਸੇ ਵੱਡੇ ਐਕਟਰ ਜਾਂ ਨਿਰਦੇਸ਼ਕ ਨੂੰ ਇਸ ਤਰ੍ਹਾਂ ਨਾਲ ਜਨਮਦਿਨ ਦੀ ਵਧਾਈ ਨਹੀਂ ਦਿੱਤੀ। ਲੋਕ ਜਾਣ ਕੇ ਕਾਫੀ ਹੈਰਾਨ ਹਨ ਕਿ ਐਸ਼ਵਰਿਆ ਨੇ ਇਸ ਤਰ੍ਹਾਂ ਸੁਭਾਸ਼ ਘਈ ਨੂੰ ਵਿਸ਼ ਕੀਤਾ। ਅਜਿਹੇ ‘ਚ ਉਸ ਦਾ ਇਹ ਤਰੀਕੇ ਕਾਫੀ ਤਾਰੀਫਯੋਗ ਹੈ।

About Sting Operation

Leave a Reply

Your email address will not be published. Required fields are marked *

*

themekiller.com