ਹੇਜ਼ਲ ਦੀ ਤਸਵੀਰ ‘ਚ ਆਉਣ ‘ਤੇ ਟਰੋਲ ਹੋਏ ਯੁਵਰਾਜ, ਜਾਣੋ ਕੀ ਹੈ ਪੂਰਾ ਮਾਮਲਾ

35 yuvraj
ਮੁੰਬਈ(Sting Operation)- ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਤੇ ਉਸ ਦੀ ਪਤਨੀ ਹੇਜ਼ਲ ਕੀਚ ਇਕ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਟਰੋਲ ਹੋ ਰਹੇ ਹਨ। ਅਸਲ ‘ਚ ਹੇਜ਼ਲ ਕੀਚ ਦੁਆਰਾ ਖਿੱਚੀ ਗਈ ਸੈਲਫੀ ਯੁਵਰਾਜ ਸਿੰਘ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਤੇ ਲਿਖਿਆ, ”ਜਦੋਂ ਘਰਵਾਲੀ ਪੋਜ਼ ਦਿੰਦੇ ਹੋਏ ਸੈਲਫੀ ਲੈ ਰਹੀ ਹੋਵੇ ਤਾਂ ਤੁਹਾਡਾ ਚਿਹਰਾ ਦਿਖ ਜਾਵੇ ਤਾਂ ਉਹ ਸੈਲਫੀ ਹੋਰ ਵੀ ਜ਼ਿਆਦਾ ਸੈਕਸੀ ਹੋ ਜਾਂਦੀ ਹੈ।” ਯੁਵਰਾਜ ਸਿੰਘ ਦਾ ਮਤਲਬ ਸੀ ਕਿ ਸੈਲਫੀ ‘ਚ ਆ ਕੇ ਉਸ ਨੇ ਸੈਲਫੀ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾ ਦਿੱਤਾ ਹੈ।
ਅਜਿਹਾ ਆਖ ਕੇ ਯੁਵਰਾਜ-ਹੇਜ਼ਲ ਨੂੰ ਟੋਰਲ ਕਰਨਾ ਚਾਹੁੰਦੇ ਸਨ ਪਰ ਮਾਮਲਾ ਬਿਲਕੁਲ ਉਲਟ ਪੈ ਗਿਆ। ਇਸ ਦੇ ਜਵਾਬ ‘ਚ ਹੇਜ਼ਲ ਨੇ ਇਕ ਦੂਜੀ ਸੈਲਫੀ ਇੰਸਟਾਗ੍ਰਾਮ ‘ਤੇ ਪੋਸਟ ਕੀਤੀ, ਜਿਸ ‘ਚ ਯੁਵਰਾਜ ਸੋਂਦੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹੇਜ਼ਲ ਨੇ ਕੈਪਸ਼ਨ ‘ਚ ਲਿਖਿਆ, ”ਕਿ ਇਹ ਵੀ ਸੈਲਫੀ ਸੈਕਸੀ ਹੈ ਕਿਉਂਕਿ ਇਸ ‘ਚ ਤੁਸੀਂ ਹੋ? (ਮੈਨੂੰ ਡਰ ਹੈ ਕਿ ਕਿਤੇ ਇਸ ‘ਚ ਵੀ ਲੋਕ ਹਾਂ ਹਾਂ ਨਾ ਕਰਨ ਲੱਗਣ)।”
ਇਸ ਗੱਲ ‘ਤੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਯੁਵਰਾਜ ਨੂੰ ਟਰੋਲ ਕੀਤਾ। ਇਸ ‘ਤੇ ਦੋਵਾਂ ਦੇ ਫੈਨਜ਼ ਨੇ ਖੂਬ ਮਜ਼ੇ ਲਏ।

About Sting Operation

Leave a Reply

Your email address will not be published. Required fields are marked *

*

themekiller.com