ਅਮਿਤਾਬ ਬੱਚਨ ਹੋਏ ਪ੍ਰਸ਼ੰਸਕਾਂ ਨਾਲ ਖਫਾ

51 Amitabh-Bachchan
ਮੁੰਬਈ(Sting Operation)- ਅਦਾਕਾਰ ਅਮਿਤਾਬ ਬੱਚਨ ਦੇ ਪ੍ਰਸ਼ੰਸਕ ਘਟੇ ਹਨ। ਟਵਿੱਟਰ ’ਤੇ ਆਪਣੀ ਫੈਨ ਗਿਣਤੀ ਘਟਣ ਤੋਂ ਉਹ ਨਾਖੁਸ਼ ਹਨ। ਉਨ੍ਹਾਂ ਦੀ ਫੈਨ ਫੌਲੋਇੰਗ 33 ਮਿਲੀਅਨ ਤੋਂ ਘੱਟ ਕੇ 32.9 ਮਿਲੀਅਨ ਰਹਿ ਗਈ ਹੈ। ਇਸ ਲਈ ਅਮਿਤਾਬ ਬੱਚਨ ਨੇ ਆਪਣਾ ਟਵਿੱਟਰ ਖਾਤਾ ਬੰਦ ਕਰਨ ਦੇ ਸੰਕੇਤ ਦਿੱਤੇ ਹਨ।
ਅਮਿਤਾਬ ਨੇ ਇੱਕ ਪੋਸਟ ਰਾਹੀਂ ਮਜ਼ਾਕ ਕਰਦਿਆਂ ਕਿਹਾ ਕਿ ਉਹ ਆਪਣਾ ਟਵਿੱਟਰ ਅਕਾਊਂਟ ਬੰਦ ਕਰਨ ਬਾਰੇ ਸੋਚ ਰਹੇ ਹਨ। ਆਪਣੀ ਪੋਸਟ ਵਿੱਚ ਉਨ੍ਹਾਂ ਟਵਿੱਟਰ ਨੂੰ ਆਪਣੇ ਪ੍ਰਸ਼ੰਸਕਾਂ ਦੀ ਗਿਣਤੀ ਘਟਾਉਣ ਲਈ ਧੰਨਵਾਦ ਕੀਤਾ ਹੈ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਉਹ ਮਜ਼ਾਕ ਕਰ ਰਹੇ ਹਨ। ਉਨ੍ਹਾਂ ਲਿਖਿਆ ਕਿ ਟਵਿੱਟਰ ਦੇ ਇਸ ਸਮੁੰਦਰ ਵਿੱਚ ਹੋਰ ਵੀ ਕਈ ਮੱਛੀਆਂ ਹਨ।
ਜ਼ਿਕਰਯੋਗ ਹੈ ਕਿ ਟਵਿੱਟਰ ’ਤੇ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ 32.9 ਮਿਲੀਅਨ ਹੈ। ਟਵਿੱਟਰ ਦੇ ਨਾਲ-ਨਾਲ ਅਮਿਤਾਬ ਬੱਚਨ ਇੰਸਟਾਗ੍ਰਾਮ ’ਤੇ ਵੀ ਆਪਣੀਆਂ ਤਸਵੀਰਾਂ ਪਾਉਂਦੇ ਹਨ।

About Sting Operation

Leave a Reply

Your email address will not be published. Required fields are marked *

*

themekiller.com