ਇਟਲੀ ਦੀ ਕੁੜੀ ਨੂੰ ਹੋਇਆ ਚੀਨ ‘ਚ ਪਿਆਰ, ਭਾਰਤ ਆ ਕੇ ਕੀਤਾ ਵਿਆਹ

11 marriage
ਨਵੀਂ ਦਿੱਲੀ(Sting Operation)- ਅੱਜਕੱਲ੍ਹ ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਦੌਰਾਨ ਵਿਆਹਾਂ ਦੇ ਅਜਿਹੇ ਕੁਝ ਕਿੱਸੇ ਵੀ ਸਾਹਮਣੇ ਆ ਰਹੇ ਹਨ ਜਿਹੜੇ ਆਪਣੇ ਆਪ ਵਿੱਚ ਮਿਸਾਲ ਬਣ ਜਾਂਦੇ ਹਨ। ਕੁਝ ਦਿਨ ਪਹਿਲਾਂ ਇੱਕ ਤਮਿਲ ਬੰਦੇ ਨੇ ਇਟਲੀ ਦੀ ਔਰਤ ਨਾਲ ਬੜੇ ਅਨੋਖੇ ਢੰਗ ਨਾਲ ਵਿਆਹ ਕੀਤਾ। ਤਮਿਲਨਾਡੂ ਦੇ ਨਗਰਕਵਾਅਲ ਵਿੱਚ ਹਿੰਦੂ ਰਿਵਾਜ਼ਾਂ ਤਹਿਤ ਮੰਗਲਸੂਤਰ ਪਾ ਕੇ ਸੁਬ੍ਰਾਮੋਨੀ ਤੇ ਫਲੇਵੀਆ ਨੇ ਵਿਆਹ ਕੀਤਾ।
ਸੁਬ੍ਰਾਮੋਨੀ ਚੀਨ ਦੀ ਸਾਫਟਵੇਅਰ ਕੰਪਨੀ ਵਿੱਚ ਇੰਜਨੀਅਰ ਹੈ। ਫਲੇਵੀਆ ਇਟਲੀ ਦੀ ਰਹਿਣ ਵਾਲੀ ਹੈ ਤੇ ਚੀਨ ਵਿੱਚ ਹੀ ਕੰਮ ਕਰਦੀ ਹੈ। ਦੋਵਾਂ ਦੀ ਮੁਲਾਕਾਤ ਚੀਨ ਵਿੱਚ ਹੋਈ ਤੇ ਮੁਹੱਬਤ ਹੋ ਗਈ। ਇਸ ਤੋਂ ਬਾਅਦ ਵਿਆਹ ਦੀ ਗੱਲ ਆਈ ਤਾਂ ਦੋਹਾਂ ਨੇ ਤਮਿਲਨਾਡੂ ਨੂੰ ਹੀ ਚੁਣਿਆ। ਸਾਰਾ ਪ੍ਰੋਗਰਾਮ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੀ ਚੱਲਿਆ। ਉੱਥੇ ਮੌਜੂਦ ਸੈਂਕੜੇ ਲੋਕਾਂ ਨੇ ਦੋਹਾਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਮੁਬਾਰਕਾਂ ਦਿੱਤੀਆਂ।
ਸੁਬ੍ਰਾਮੋਨੀ ਨੇ ਕਿਹਾ, “ਫਲੇਵੀਆ ਦੀ ਇੱਛਾ ਸੀ ਕਿ ਵਿਆਹ ਦੇਸੀ ਢੰਗ ਨਾਲ ਹੋਵੇ। ਇਸੇ ਲਈ ਅਸੀਂ ਇਹ ਤਰੀਕਾ ਚੁਣਿਆ। ਫਲੇਵੀਆ ਨੂੰ ਭਾਰਤੀ ਸੰਗੀਤ ਵਿੱਚ ਵੀ ਖਾਸ ਦਿਲਚਸਪੀ ਹੈ।

About Sting Operation

Leave a Reply

Your email address will not be published. Required fields are marked *

*

themekiller.com