ਕੈਪਟਨ ਕੁੰਡੂ ਦੀ ਪੋਸਟ ਵਾਈਰਲ, ‘ਜ਼ਿੰਦਗੀ ਲੰਮੀ ਨਹੀਂ ਵੱਡੀ ਹੋਣੀ ਚਾਹੀਦੀ’

33 kundu
ਨਵੀਂ ਦਿੱਲੀ(Sting Operation)- ਜੰਮੂ-ਕਸ਼ਮੀਰ ਵਿੱਚ ਐਲਓਸੀ ‘ਤੇ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀ ਫਾਈਰਿੰਗ ਵਿੱਚ ਕੈਪਟਨ ਕਪਿਲ ਕੁੰਡੂ ਮੁਲਕ ਲਈ ਬਹਾਦਰੀ ਦੀ ਮਿਸਾਲ ਬਣ ਗਏ ਹਨ। ਸਿਰਫ 23 ਸਾਲ ਦੀ ਉਮਰ ਵਿੱਚ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਕੈਪਟਨ ਕਪਿਲ ਕੁੰਡੂ ਬਚਪਨ ਤੋਂ ਹੀ ਬੁਲੰਦ ਹੌਸਲਿਆਂ ਦੇ ਮਾਲਕ ਸਨ। ਕੈਪਟਨ ਕਪਿਲ ਕੁੰਡੂ ਦੀ ਪੰਜ ਦਿਨ ਬਾਅਦ 23 ਸਾਲ ਦੀ ਉਮਰ ਪੂਰੀ ਹੋਣੀ ਸੀ। 10 ਫਰਵਰੀ ਨੂੰ ਉਨ੍ਹਾਂ ਨੇ 23ਵਾਂ ਜਨਮ ਦਿਨ ਮਨਾਉਣਾ ਸੀ।
ਕੈਪਟਨ ਕਪਿਲ ਕੁੰਡੂ ਦੇ ਸ਼ਹੀਦ ਹੋਣ ਤੋਂ ਬਾਅਦ ਉਨ੍ਹਾਂ ਦੇ ਬੁਲੰਦ ਹੌਸਲੇ ਦੀਆਂ ਗਵਾਹ ਕੁਝ ਤਸਵੀਰਾਂ ਤੇ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੇ ਸਟੇਟਸ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਕਪਿਲ ਕੁੰਡੂ ਦਾ ਜਜ਼ਬਾ ਸ਼ੁਰੂ ਤੋਂ ਹੀ ਮੁਲਕ ‘ਤੇ ਕੁਰਬਾਨ ਹੋਣ ਵਾਲਾ ਸੀ।
ਕੈਪਟਨ ਕੁੰਡੁ ਦੀ ਜਿਹੜੀ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਉਸ ਵਿੱਚ ਲਿਖਿਆ ਹੈ, “ਜ਼ਿੰਦਗੀ ਲੰਮੀ ਨਹੀਂ, ਵੱਡੀ ਹੋਣੀ ਚਾਹੀਦੀ ਹੈ।” ਸ਼ਹੀਦ ਕੈਪਟਨ ਕਪਿਲ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਅੰਦਰ ਬਚਪਨ ਤੋਂ ਹੀ ਦੇਸ਼ ਭਗਤੀ ਦਾ ਜਜ਼ਬਾ ਸੀ। ਐਨਡੀਏ ਦੀ ਟ੍ਰੇਨਿੰਗ ਦੌਰਾਨ ਵੀ ਉਨ੍ਹਾਂ ਦੇ ਜੋਸ਼ ਤੇ ਮੁਲਕ ਪ੍ਰਤੀ ਮੁਹੱਬਤ ਨਾਲ ਹਰ ਕੋਈ ਹੈਰਾਨ ਸੀ।

About Sting Operation

Leave a Reply

Your email address will not be published. Required fields are marked *

*

themekiller.com