ਜ਼ਿਮਨੀ ਚੋਣ ਨੇ ਹਿਲਾਏ ਵਸੁੰਧਰਾ ਦੀ ਕੁਰਸੀ ਦੇ ਪਾਵੇ

25 VASUNDHARA
ਨਵੀਂ ਦਿੱਲੀ(Sting Operation)- ਅਲਵਰ ਤੇ ਅਜਮੇਰ ਲੋਕ ਸਭਾ ਤੇ ਮਾਂਡਲਗੜ੍ਹ ਵਿਧਾਨ ਸਭਾ ਸੀਟਾਂ ‘ਤੇ ਹੋਈ ਜਿਮਨੀ ਚੋਣਾਂ ‘ਚ ਬੀਜੇਪੀ ਦੀ ਹਾਰ ਹੁਣ ਸੀਐਮ ਵਸੁੰਧਰਾ ਰਾਜੇ ਲਈ ਮੁਸੀਬਤ ਬਣਦੀ ਜਾ ਰਹੀ ਹੈ। ਗੱਲ ਹੁਣ ਉਨ੍ਹਾਂ ਦੀ ਕੁਰਸੀ ਤੱਕ ਪੁੱਜ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਰਾਜਸਥਾਨ ਦੀਆਂ ਤਿੰਨ ਸੀਟਾਂ ‘ਤੇ ਹੋਈ ਵੱਡੀ ਹਾਰ ਨੂੰ ਲੈ ਕੇ ਬੀਜੇਪੀ ਹਾਈਕਮਾਨ ਹੁਣ ਸੀਐਮ ਵਸੁੰਧਰਾ ਰਾਜੇ ਤੋਂ ਰਿਪੋਰਟ ਤਲਬ ਕਰ ਸਕਦਾ ਹੈ।
ਅਲਵਰ ਦੀ ਜਿਮਨੀ ਚੋਣ ‘ਚ ਕਾਂਗਰਸ ਇੱਕ ਲੱਖ 96 ਹਜ਼ਾਰ ਵੋਟਾਂ ਨਾਲ ਜਿੱਤੀ। ਅਜਮੇਰ ‘ਚ ਕਾਂਗਰਸ 86 ਹਜ਼ਾਰ ਤੇ ਮਾਂਡਲਗੜ੍ਹ ‘ਚ ਕਰੀਬ 13 ਹਜ਼ਾਰ ਦੇ ਫਰਕ ਨਾਲ ਜਿੱਤੀ। ਹਾਰ-ਜਿੱਤ ਦੇ ਇਸ ਅੰਕੜੇ ਨੂੰ ਲੈ ਕੇ ਚੋਣ ਮਾਹਿਰ ਯਸ਼ਵੰਤ ਦੇਸ਼ਮੁਖ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਨਤੀਜੇ ਵਿਧਾਨ ਸਭਾ ਚੋਣਾਂ ‘ਚ ਰਹੇ ਤਾਂ ਬੀਜੇਪੀ 200 ‘ਚੋਂ ਸਿਰਫ 53 ਸੀਟਾਂ ਹੀ ਜਿੱਤ ਸਕੇਗੀ ਜਦਕਿ ਕਾਂਗਰਸ 140 ਤੋਂ ਵੱਧ ਸੀਟਾਂ ਜਿੱਤੇਗੀ।
ਇਸ ਹਾਰ ਤੋਂ ਬਾਅਦ ਬੀਜੇਪੀ ‘ਚ ਵਸੁੰਧਰਾ ਦਾ ਵਿਰੋਧ ਤੇਜ਼ ਹੋ ਗਿਆ ਹੈ। ਸੂਤਰ ਇਸ਼ਾਰਾ ਕਰ ਰਹੇ ਹਨ ਕਿ ਵਸੁੰਧਰਾ ਨੂੰ ਹਟਾਇਆ ਗਿਆ ਤਾਂ ਅਗਸਲਾ ਸੀਐਮ ਕੋਈ ਐਮਪੀ ਹੋਵੇਗਾ। ਰਾਜਸਥਾਨ ਵਿਧਾਨ ਸਭਾ ਚੋਣਾਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਪੀਐਮ ਮੋਦੀ ਦੇ ਮਿਸ਼ਨ 2019 ਨੂੰ ਪਿੱਛੇ ਛੱਡਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ।

About Sting Operation

Leave a Reply

Your email address will not be published. Required fields are marked *

*

themekiller.com