ਦੁਲਹਨ ਦੀ ਲੁੱਕ ‘ਚ ਸੁਸ਼ਮਿਤਾ ਸੇਨ ਨੇ ਰੈਂਪ ‘ਤੇ ਬਿਖੇਰਿਆ ਜਲਵਾ, ਦਿਖਾਈਆਂ ਦਿਲਕਸ਼ ਅਦਾਵਾਂ

58 sushmita
ਮੁੰਬਈ (Sting Operation)- ਹਾਲ ਹੀ ‘ਚ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੇ ਮੁੰਬਈ ‘ਚ ਚੱਲ ਰਹੇ ‘ਲੈਕਮੇ ਫੈਸ਼ਨ ਵੀਕ 2018’ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਸੁਸ਼ਮਿਤਾ ਸੇਨ ਦੁਲਹਨ ਦੇ ਅੰਦਾਜ਼ ‘ਚ ਪੁੱਜੀ। ਦੱਸ ਦੇਈਏ ਕਿ ਜਦੋਂ ਉਸ ਨੇ ਦੁਲਹਨ ਦੀ ਲੁੱਕ ਰੈਂਪ ‘ਤੇ ਪੁੱਜੀ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ ‘ਤੇ ਹੀ ਟਿੱਕ ਗਈਆਂ। ਇਸ ਦੌਰਾਨ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। 42 ਸਾਲ ਦੀ ਇਸ ਅਦਾਕਾਰਾ ਨੇ ਰਾਇਲ (ਰਿਵਾਇਤੀ) ਅੰਦਾਜ਼ ‘ਚ ਜਲਵਾ ਬਿਖੇਰਿਆ।
ਸੁਸ਼ਮਿਤਾ ਸੇਨ ਨੇ ਡਿਜ਼ਾਈਨਰ ਮੀਰਾ ਅਤੇ ਮੁਜ਼ੱਫਰ ਅਲੀ ਦੇ ਕਰਿਏਸ਼ਨ ਲਹਿੰਗਾ ਅਤੇ ਚੋਲੀ ਪਾਇਆ। ਸੁਸ਼ਮਿਤਾ ਸੇਨ ਜਦੋਂ ਰੈਂਪ ‘ਤੇ ਆਈ ਤਾਂ ਉਸ ਵੇਲੇ ‘ਉਮਰਾਵ ਜਾਨ’ ਦਾ ਗੀਤ ‘ਇਨ ਆਂਖੋਂ ਕੀ ਮਸਤੀ’ ਲਾਇਆ ਗਿਆ ਸੀ, ਜਿਸ ‘ਤੇ ਉਸ ਨੇ ਰੇਖਾ ਦੇ ਅੰਦਾਜ਼ ਵਿਚ ਅਦਾਵਾਂ ਨਾਲ ਵਾਕ ਕੀਤਾ। ਉਸ ਨੇ ਗਲਿਟਰੀ ਚੋਲੀ ਨਾਲ ਲਹਿੰਗਾ ਪਾਇਆ ਸੀ, ਜਿਸ ਨਾਲ ਭਾਰਾ (ਹੈਵੀ) ਦੁੱਪਟਾ ਲਿਆ ਸੀ। ਭਾਰੀ ਗਹਿਣੇ ਉਸ ਦੇ ਬਰਾਈਡਲ ਲੁੱਕ ਨੂੰ ਚਾਰ ਚੰਨ ਲਾ ਰਹੇ ਸਨ। ਇਸ ਦੇ ਨਾਲ ਉਸ ਨੇ ਮੈਚਿੰਗ ਟਿੱਕਾ ਵੀ ਲਾਇਆ ਹੋਇਆ ਸੀ।
ਦੱਸ ਦਈਏ ਕਿ ਸੁਸ਼ਮਿਤਾ ਇਕ ਵਾਰ ਫਿਰ ਬਾਲੀਵੁੱਡ ਇੰਡਸਟਰੀ ‘ਚ ਕਮਬੈਕ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਆਪਣੇ ਲਈ ਸਹੀਂ ਕਹਾਣੀ ਦੀ ਭਾਲ ਕਰ ਰਹੀ ਹੈ। ਆਖਰੀ ਵਾਰ ਉਹ ਬੰਗਾਲੀ ਫਿਲਮ ‘ਨਿਰਭੀਕ’ ਵਿਚ ਨਜ਼ਰ ਆਈ ਸੀ।

About Sting Operation

Leave a Reply

Your email address will not be published. Required fields are marked *

*

themekiller.com