ਦੋ ਭੈਣਾਂ ਦਾ ਕਾਤਲ ਨਿੱਕਲਿਆ ਇੱਕ-ਤਰਫਾ ਪਿਆਰ ਕਰਨ ਵਾਲਾ ਆਸ਼ਕ

21 sisters
ਨਵੀਂ ਦਿੱਲੀ(Sting Operation)- ਪੁਲਿਸ ਨੇ ਯੂ.ਪੀ. ਦੇ ਬੁਲੰਦਸ਼ਹਿਰ ਵਿੱਚ ਹੋਏ ਡਬਲ ਮਰਡਰ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇੱਕ ਕੁੜੀ ਨਾਲ ਇੱਕਤਰਫਾ ਪਿਆਰ ਕਰਨ ਵਾਲੇ ਮੁੰਡੇ ਨੇ ਦੋਨਾਂ ਭੈਣਾਂ ਦਾ ਕਤਲ ਕੀਤਾ ਸੀ। ਸ਼ੀਲੂ ਅਤੇ ਸ਼ਿਵਾਨੀ ਨਾਂ ਦੀਆਂ ਦੋ ਭੈਣਾਂ ਦਾ ਗਲਾ ਦਬਾ ਕੇ ਮਰਡਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ।
ਮੁਲਜ਼ਮ ਨੇ ਕੁੜੀਆਂ ਦਾ ਗਲਾ ਦਬਾਉਣ ਤੋਂ ਬਾਅਦ ਲਾਸ਼ਾਂ ਨੂੰ ਸਾੜ ਦਿੱਤਾ ਸੀ। ਜਿਨ੍ਹਾਂ ਕੁੜੀਆਂ ਨੂੰ ਮਾਰਿਆ ਗਿਆ ਉਨ੍ਹਾਂ ਦੇ ਭਰਾ ਦਾ ਵਿਆਹ ਹੋਣ ਵਾਲਾ ਸੀ।
ਪੁਲਿਸ ਨੇ ਦੱਸਿਆ ਕਿ ਸ਼ੀਲੂ ਦੇ ਪ੍ਰੇਮੀ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਪੁਸ਼ਕਲ ਉਰਫ ਅੰਕਿਤ ਨੂੰ ਸ਼ੀਲੂ ਨੇ ਹੀ ਘਰ ਬੁਲਾਇਆ ਸੀ। ਅੰਕਿਤ ਦੁਬਈ ਵਿੱਚ ਨੌਕਰੀ ਕਰਦਾ ਸੀ ਪਰ ਡੇਢ ਸਾਲ ਪਹਿਲਾਂ ਪਿੰਡ ਵਾਪਸ ਪਰਤ ਆਇਆ ਸੀ। ਉਹ ਕੁੜੀ ਨੂੰ ਇਕਤਰਫਾ ਪਿਆਰ ਕਰਦਾ ਸੀ।
ਇੱਕ ਕੁੜੀ ਨੂੰ ਮਾਰਨ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਕਿ ਕਿਤੇ ਉਸ ਦੀ ਭੈਣ ਉਸ ਦਾ ਰਾਜ਼ ਨਾ ਖੋਲ ਦਵੇ ਇਸ ਲਈ ਉਸ ਨੇ ਦੂਜੀ ਦਾ ਵੀ ਕਤਲ ਕਰ ਦਿੱਤਾ ਸੀ।

About Sting Operation

Leave a Reply

Your email address will not be published. Required fields are marked *

*

themekiller.com