ਪ੍ਰਧਾਨ ਮੰਤਰੀ ਮੋਦੀ ਦੇ ਸ਼ਬਦਾਂ ਦਾ ਨਹੀਂ ਕੋਈ ਅਰਥ!

24 RAHUL
ਨਵੀਂ ਦਿੱਲੀ(Sting Operation)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸ਼ਬਦਾਂ ਦਾ ਕੋਈ ਮਤਲਬ ਨਹੀਂ ਹੁੰਦਾ। ਦਰਅਸਲ ਰਾਹੁਲ ਨੇ ਟਵੀਟ ਕਰਦਿਆਂ ਲਿਖਿਆ ਮੋਦੀ ਜੀ ਨੇ ਨਾਗਾਲੈਂਡ ਵਰਗੇ ਸੂਬਿਆਂ ਵਿੱਚ ਸ਼ਾਂਤੀ ਲਿਆਉਣ ਲਈ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇਹ ਦਿਨ ਵਿੱਚ ਰੌਸ਼ਨੀ ਦਿਖਾਉਣ ਦਾ ਕੰਮ ਕੀਤਾ ਸੀ।
ਇਸੇ ਹੀ ਸਮਝੌਤੇ ਨੂੰ ਲੈ ਕੇ ਰਾਹੁਲ ਨੇ ਪੀ.ਐਮ ਮੋਦੀ ਨੂੰ ਟਵੀਟ ਕਰਦਿਆਂ ਪੀ.ਐਮ. ਦੇ ਸ਼ਬਦਾਂ ਬਾਰੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੁੱਛਿਆ ਕਿ ਤੁਸੀਂ ਅਗਸਤ 2015 ਵਿੱਚ ਨਾਗਾ ਸਮਝੌਤਾ ਕੀਤਾ ਸੀ, ਉਸ ਦਾ ਕੀ ਹੋਇਆ। ਅੱਗੇ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਪੀ.ਐਮ ਮੋਦੀ ਦੇਸ਼ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੇ ਸ਼ਬਦਾਂ ਦਾ ਕੋਈ ਮਤਲਬ ਨਹੀਂ ਹੁੰਦਾ।
ਰਾਹੁਲ ਦਾ ਟਵੀਟ ਅਜਿਹੇ ਸਮੇਂ ਆਇਆ ਜਦ ਕਈ ਨਾਗਾ ਸੰਗਠਨ ਤੇ ਰਾਜਨੀਤਕ ਪਾਰਟੀਆਂ ਸੂਬੇ ਵਿੱਚ ਚੋਣਾਂ ਹਾਲੇ ਨਾ ਕਰਵਾਉਣ ਬਾਰੇ ਕਹਿ ਚੁੱਕੀਆਂ ਹਨ। ਉਨ੍ਹਾਂ ਦੀ ਮੰਗ ਹੈ ਕਿ ਇਸ ਦਾ ਜਲਦ ਕੋਈ ਹੱਲ ਕੱਢਿਆ ਜਾ ਸਕੇ। ਪੀ.ਐਮ ਮੋਦੀ ਤੇ ਕੌਮੀ ਸਮਾਜਿਕ ਕੌਂਸਲ ਆਫ ਨਾਗਾਲੈਂਡ ਨੇ ਖੇਤਰ ਵਿੱਚ ਅੱਤਵਾਦ ਨੂੰ ਖ਼ਤਮ ਕਰਨ ਲਈ ਨਾਗਾਲੈਂਡ ਸ਼ਾਂਤੀ ਸਮਝੌਤੇ ‘ਤੇ ਅਗਸਤ 2015 ਨੂੰ ਦਸਤਖਤ ਕੀਤੇ ਸਨ।
ਬੀਤੇ ਦਿਨੀਂ ਕਾਂਗਰਸ ਨੇਤਾ ਨੇ ਪੀ.ਐਮ. ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਪੀ.ਐਮ. ਨੇ ਇੱਕਤਰਫਾ ਫੈਸਲਾ ਲਿਆ ਹੈ। ਰਾਹੁਲ ਨੇ ਮੀਡੀਆ ਨੂੰ ਦੱਸਿਆ ਕਿ ਕੋਈ ਵੀ ਇਸ ਗੱਲ ਨੂੰ ਸਮਝ ਨਹੀਂ ਰਿਹਾ ਕਿ ਉਨ੍ਹਾਂ ਨੇ ਨਾਗਾ ਸਮਝੌਤੇ ਨੂੰ ਲੈ ਕੇ ਕੋਈ ਦਸਤਖਤ ਕੀਤੇ ਹਨ। ਨਾਗਾ ਸਮਝੌਤੇ ਦਾ ਫੈਸਲਾ ਇੱਕਦਮ ਉਸੇ ਤਰ੍ਹਾਂ ਦਾ ਸੀ ਜਿੱਦਾਂ ਸਾਲ 2016 ਦੇ ਨਵੰਬਰ ਵਿੱਚ “ਨੋਟਬੰਦੀ” ਤੇ “ਜੀ.ਐਸ.ਟੀ”।

About Sting Operation

Leave a Reply

Your email address will not be published. Required fields are marked *

*

themekiller.com