ਰਣਵੀਰ ਦੇ ਸਵਾਲ ‘ਤੇ ਸ਼ਾਹਰੁਖ ਬੋਲੇ, ‘ਮੇਰੇ ਲਈ ਤੁਸੀਂ ਖਿਲਜੀ ਹੋ’

53 srk
ਮੁੰਬਈ (Sting Operation)- ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਲਈ ਅਭਿਨੇਤਾ ਰਣਵੀਰ ਸਿੰਘ ਹੁਣ ਦਿੱਲੀ ਦੇ ਸੁਲਤਾਨ ਅਲਾਓਦੀਨ ਖਿਲਜੀ ਹਨ। ਸ਼ਾਹਰੁਖ ਨੇ ਬੀਤੇ ਦਿਨ ਸ਼ੁਕਰਵਾਰ ਨੂੰ ਆਪਣੇ ਫੈਨਜ਼ ਦੇ ਸਵਾਲ ਜ਼ਵਾਬ ਸੈਸ਼ਨ ਦੌਰਾਨ ਇਹ ਗੱਲ ਆਖੀ ਸੀ। ਰਣਵੀਰ ਨੇ ਟਵਿਟਰ ‘ਤੇ ਸ਼ਾਹਰੁਖ ਨੂੰ ਲਿਖਿਆ, ”ਸ਼ਾਹਰੁਖ ਖਾਨ, ਹਾਏ ਭਾਈ! ਤੁਸੀਂ ‘ਪਦਮਾਵਤ’ ਦੇਖੋ, ਇਸ ਲਈ ਬੇਸਬਰ ਹਾਂ”।
ਫਿਲਮਕਾਰ ਆਨੰਦ ਐੱਲ ਰਾਏ ਦੀ ਫਿਲਮ ‘ਜ਼ੀਰੋ’ ਦੀ ਸ਼ੂਟਿੰਗ ‘ਚ ਬਿਜ਼ੀ ਸ਼ਾਹਰੁਖ ਨੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ”ਮਾਫੀ ਚਾਹੁੰਦਾ ਹਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਉਹ ਤੁਸੀਂ ਹੋ, ਕਿਉਂਕਿ ਹੁਣ ਤੁਸੀਂ ਮੇਰੇ ਲਈ ਖਿਲਜੀ ਹੋ, ਬਹੁਤ ਵਧੀਆ ਫਿਲਮ ਹੈ ਭਾਈ…ਮੈਂ ਦੇਖ ਚੁੱਕਿਆ ਹਾਂ ਅਤੇ ਮੈਨੂੰ ਬਹੁਤ ਪਸੰਦ ਆਈ”। ਇਸ ਤੋਂ ਇਲਾਵਾ ਵਿਵਾਦਾਂ ਦੇ ਬਾਵਜੂਦ ਫਿਲਮ ਬਾਕਸ ਆਫਿਸ ‘ਤੇ ਖੂਬ ਧਮਾਲਾਂ ਮਚਾ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com