ਰਵੀ ਦਿਓਲ ਦੇ ਖੁਲਾਸੇ ਮਗਰੋਂ ਢੀਂਡਸਾ ਦੁਆਲੇ ਹੋਏ ਮਾਨ, ਭੱਠਲ ਤੇ ਜਾਖੜ

42 Bhagwant-Mann
ਸੰਗਰੂਰ(Pargat Singh Sadiora)– ਗੈਂਗਸਟਰ ਰਵੀ ਦਿਓਲ ਵੱਲੋਂ ਸਾਬਕਾ ਅਕਾਲੀ ਮੰਤਰੀ ਢੀਂਡਸਾ ਦੇ ਰਿਸ਼ਤੇਦਾਰ ਅਮਨਵੀਰ ਚੈਰੀ ‘ਤੇ ਗੰਭੀਰ ਇਲਜ਼ਾਮ ਲਾਉਣ ਤੋਂ ਬਾਅਦ ਵਿਰੋਧੀ ਧਿਰ ਦੇ ਨਾਲ-ਨਾਲ ਸੱਤਾਧਾਰੀ ਧਿਰ ਵੀ ਇਸ ‘ਤੇ ਸਖ਼ਤ ਹੋ ਗਈ ਹੈ। ਇਸ ਮਸਲੇ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਸੀਨੀਅਰ ਲੀਡਰ ਰਾਜਿੰਦਰ ਕੌਰ ਭੱਠਲ ਨੇ ਢੀਂਡਸਾ ਵੱਲੋਂ ਆਪਣੇ ਭਾਣਜੇ ਚੈਰੀ ਦੇ ਬਚਾਅ ਦੀ ਨਿੰਦਾ ਕਰਦਿਆਂ ਉਨ੍ਹਾਂ ਜਵਾਬ ਮੰਗਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ 11 ਫਰਵਰੀ ਤੱਕ ਚੈਰੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਧਰਨਾ ਦਿਆਂਗੇ। ਉਨ੍ਹਾਂ ਕਿਹਾ ਕਿ ਚੈਰੀ ਗੈਂਗ ਨੇ ਜਿਨ੍ਹਾਂ ਕੁੜੀਆਂ ਦਾ ਸ਼ਰੀਰਕ ਸੋਸ਼ਣ ਕੀਤਾ ਹੈ, ਉਹ ਉਨ੍ਹਾਂ ਦੇ ਸੰਪਰਕ ਵਿੱਚ ਹਨ ਤੇ ਆਉਣ ਵਾਲੇ ਦਿਨਾਂ ‘ਚ ਕਈ ਖੁਲਾਸੇ ਕੀਤੇ ਜਾਣਗੇ।
ਕਾਂਗਰਸ ਦੀ ਸੀਨੀਅਰ ਲੀਡਰ ਰਾਜਿੰਦਰ ਕੌਰ ਭੱਠਲ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਵੀ ਦਿਓਲ ਦੇ ਖੁਲਾਸੇ ਪਿੱਛੇ ਭੱਠਲ ਦੇ ਪਰਿਵਾਰ ਦਾ ਹੱਥ ਹੋਣ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਪਣੀ 40 ਸਾਲ ਦੀ ਸਿਆਸਤ ਵਿੱਚ ਇੰਨਾ ਘਟੀਆ ਕੰਮ ਕਦੇ ਨਹੀਂ ਕੀਤਾ। ਭੱਠਲ ਨੇ ਕਿਹਾ ਕਿ ਆਪਣੇ ‘ਤੇ ਲੱਗੇ ਇਲਜ਼ਾਮਾਂ ਪਿੱਛੇ ਐਵੇਂ ਹੀ ਕਿਸੇ ਦਾ ਨਾਂ ਲਾਈ ਜਾਣਾ ਗ਼ਲਤ ਗੱਲ ਹੈ।
ਲੀਡਰਾਂ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਇਲਜ਼ਾਮਾਂ ਦੇ ਸਵਾਲ ‘ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਜਿਨ੍ਹਾਂ ‘ਤੇ ਇਲਜ਼ਾਮ ਲੱਗ ਰਹੇ ਹਨ ਉਨ੍ਹਾਂ ਨੂੰ ਆਪਣੀ ਸਫਾਈ ਆਪ ਆ ਕੇ ਦੇਣੀ ਚਾਹੀਦੀ ਹੈ।
ਬੀਤੇ ਦਿਨ ਗੈਂਗਸਟਰ ਰਵੀ ਦਿਓਲ ਨੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਸ ਨੂੰ ਪੇਸ਼ੀ ‘ਤੇ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਮੀਡੀਆ ਸਾਹਮਣੇ ਵੱਡੇ ਖੁਲਾਸੇ ਕੀਤੇ ਸਨ। ਉਸ ਨੇ ਢੀਂਡਸਾ ਪਰਿਵਾਰ ਦੇ ਰਿਸ਼ਤੇਦਾਰ ਅਮਨਵੀਰ ਸਿੰਘ ਚੈਰੀ ‘ਤੇ ਉਸ ਨੂੰ ਗੈਂਗਸਟਰ ਬਣਾਉਣ ਦਾ ਇਲਜ਼ਾਮ ਲਾਇਆ ਤੇ ਕਿਹਾ ਕਿ ਚੈਰੀ ਤੇ ਉਸ ਦੇ ਗੈਂਗ ਨੇ ਬਹੁਤ ਕੁੜੀਆਂ ਤੇ ਮੁੰਡਿਆਂ ਦਾ ਸੋਸ਼ਣ ਕੀਤਾ ਹੈ।

About Sting Operation

Leave a Reply

Your email address will not be published. Required fields are marked *

*

themekiller.com