ਰਾਮ ਰਹੀਮ ਦੇ ਇੱਕ ਹੋਰ ‘ਗੋਰਖਧੰਦੇ’ ਦਾ ਪਰਦਾਫਾਸ਼

36 honeypreet
(Sting Operation)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਇੱਕ ਹੋਰ ਗੋਰਖਧੰਦੇ ਦਾ ਪਰਦਾਫਾਸ਼ ਹੋ ਗਿਆ ਹੈ। ਡੇਰੇ ਅੰਦਰ ਗ਼ੈਰ ਕਾਨੂੰਨੀ ਸਕਿੰਨ ਬੈਂਕ ਚੱਲਦੇ ਹੋਣ ਦਾ ਪਤਾ ਲੱਗਾ ਹੈ। ਸਿਰਸਾ ਦੇ ਸਿਵਲ ਸਰਜਨ ਨੇ ਅਦਾਲਤ ਨੂੰ ਇਸ ਸਬੰਧੀ ਸ਼ਿਕਾਇਤ ਵੀ ਦੇ ਦਿੱਤੀ ਹੈ।
ਸਿਹਤ ਵਿਭਾਗ ਨੇ ਪੜਤਾਲ ਕੀਤੀ ਤਾਂ ਉਸ ਨੂੰ ਇਸ ਬੈਂਕ ਦਾ ਕੋਈ ਖਾਸ ਰਿਕਾਰਡ ਨਹੀਂ ਮਿਲਿਆ। ਬੈਂਕ ਨੇ ਚਮੜੀ ਦੇ ਕੇ ਕਿੰਨੇ ਲੋਕਾਂ ਨੂੰ ਫਾਇਦਾ ਪਹੁੰਚਾਇਆ ਹੈ, ਇਸ ਬਾਰੇ ਵੀ ਕੋਈ ਰਿਕਾਰਡ ਦਰਜ ਨਹੀਂ ਕੀਤਾ ਗਿਆ।
ਇਸ ਮਾਮਲੇ ਦੀ ਸੁਣਵਾਈ 5 ਮਾਰਚ ਨੂੰ ਹੋਵੇਗੀ। ਕਾਨੂੰਨ ਮੁਤਾਬਕ ਇਸ ਮਾਮਲੇ ਵਿੱਚ ਦੋਸ਼ੀ ਨੂੰ 3 ਸਾਲ ਦੀ ਸਜ਼ਾ ਤੇ ਲੱਖਾਂ ਰੁਪਏ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ। ਸੂਤਰ ਦੱਸਦੇ ਹਨ ਕਿ ਰਾਮ ਰਹੀਮ ਹੱਡੀਆਂ ਦਾਂ ਬੈਂਕ ਵੀ ਬਣਾਉਣ ਵਾਲਾ ਸੀ।
ਇਸ ਸਮੇਂ ਰਾਮ ਰਹੀਮ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਭੁਗਤ ਰਿਹਾ ਹੈ। ਰਾਮ ਰਹੀਮ ਉੱਪਰ ਦੋ ਕਤਲ ਤੇ ਇੱਕ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਕੇਸ ਵੀ ਚੱਲ ਰਿਹਾ ਹੈ। ਇਸ ਮਾਮਲੇ ਨਾਲ ਉਸ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

About Sting Operation

Leave a Reply

Your email address will not be published. Required fields are marked *

*

themekiller.com