ਸਰਹੱਦ ‘ਤੇ 35 ਦਿਨਾਂ ‘ਚ 12 ਜਵਾਨ ਸ਼ਹੀਦ

32 indian-army
ਨਵੀਂ ਦਿੱਲੀ(Sting Operation)- ਜੰਮੂ-ਕਸ਼ਮੀਰ ਵਿੱਚ ਪਾਕਿਸਤਾਨੀ ਗੋਲਾਬਾਰੀ ਨਾਲ ਕੈਪਟਨ ਕਪਿਲ ਕੁੰਡੂ ਸਮੇਤ ਚਾਰ ਜਵਾਨਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕਪਿਲ ਕੁੰਡੂ ਦੇ ਪਰਿਵਾਰ ਨੇ ਨਮ ਅੱਖਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸ਼ਹਾਦਤ ਦਾ ਬਦਲਾ ਲੈਣ ਦੀ ਮੰਗ ਕੀਤੀ ਹੈ। ਇਸ ਸਾਲ ਸਿਰਫ 35 ਦਿਨਾਂ ਦੇ ਅੰਦਰ 12 ਜਵਾਨ ਦੇਸ਼ ਦੀ ਹਿਫਾਜ਼ਤ ਕਰਦਿਆਂ ਸ਼ਹੀਦ ਹੋ ਗਏ ਹਨ। ਇਸ ਦੇ ਨਾਲ ਹੀ ਮੋਦੀ ਸਰਕਾਰ ਦੀ ਪਾਕਿਸਤਾਨ ਪ੍ਰਤੀ ਪਹੁੰਚ ‘ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਪਾਕਿਸਤਾਨ ਵੱਲੋਂ ਆਏ ਦਿਨ ਸੀਜ਼ਫਾਇਰ ਤੇ ਅੱਤਵਾਦੀ ਹਮਲੇ ਹੋ ਰਹੇ ਹਨ।
35 ਦਿਨਾਂ ਵਿੱਚ 12 ਜਵਾਨ ਸ਼ਹੀਦ
ਜਨਵਰੀ ਦੀ ਸਥਿਤੀ
3 ਜਨਵਰੀ: ਸਾਂਬਾ ਸੈਕਟਰ ਵਿੱਚ ਬੀਐਸਐਫ ਦੇ ਹੈੱਡ ਕਾਂਸਟੇਬਲ ਪੀ ਹਾਜਰਾ ਸ਼ਹੀਦ ਹੋ ਗਏ।
13 ਜਨਵਰੀ: ਸੁੰਦਰਬਨੀ ਸੈਕਟਰ ਵਿੱਚ ਆਰਮੀ ਦੇ ਲਾਂਸ ਨਾਇਕ ਯੋਗੇਸ਼ ਭੜਾਣੇ ਨੇ ਸ਼ਹਾਦਤ ਦਿੱਤੀ।
17 ਜਨਵਰੀ: ਆਰਐਸ. ਪੁਰਾ ਸੈਕਟਰ ਵਿੱਚ ਬੀ.ਐਸ.ਐਫ. ਦੇ ਹੈੱਡ ਕਾਂਸਟੇਬਲ ਏ ਸੁਰੇਸ਼ ਸ਼ਹੀਦ ਹੋਏ।
19 ਜਨਵਰੀ: ਇਸੇ ਦਿਨ ਸਾਂਬਾ ਸੈਕਟਰ ਵਿੱਚ ਬੀ.ਐਸ.ਐਫ. ਦੇ ਹੈੱਡ ਕਾਂਸਟੇਬਲ ਜਗਪਾਲ ਸਿੰਘ ਸ਼ਹੀਦ ਹੋਏ।
20 ਜਨਵਰੀ: ਕ੍ਰਿਸ਼ਨਾ ਘਾਟੀ ਸੈਕਟਰ ‘ਚ ਸੈਨਾ ਦੇ ਸਿਪਾਹੀ ਮਨਦੀਪ ਸਿੰਘ ਸ਼ਹੀਦ ਹੋਏ।
21 ਜਨਵਰੀ: ਮੈਂਡਰ ਸੈਕਟਰ ਵਿੱਚ ਸੈਨਾ ਦੇ ਸਿਪਾਹੀ ਚੰਦਨ ਕੁਮਾਰ ਰਾਏ ਸ਼ਹੀਦ ਹੋਏ।
24 ਜਨਵਰੀ: ਕ੍ਰਿਸ਼ਨਾ ਘਾਟੀ ਸੈਕਟਰ ‘ਚ ਸੈਨਾ ਦੇ ਸਿਪਾਹੀ ਨਾਇਕ ਜਗਦੀਸ਼ ਸ਼ਹੀਦ।
ਫਰਵਰੀ ਦੀ ਸਥਿਤੀ
4 ਫਰਵਰੀ: ਭਿੰਬਰ ਗਲੀ ਸੈਕਟਰ ਵਿੱਚ ਸੈਨਾ ਦੇ ਕੈਪਟਨ ਕੁੰਡੂ ਸ਼ਹੀਦ।
4 ਫਰਵਰੀ: ਭਿੰਬਰ ਗਲੀ ਸੈਕਟਰ ਵਿੱਚ ਸੈਨਾ ਦੇ ਹੌਲਦਾਰ ਰੋਸ਼ਨ ਲਾਲ ਸ਼ਹੀਦ ਹੋਏ।
4 ਫਰਵਰੀ: ਭਿੰਬਰ ਗਲੀ ਸੈਕਟਰ ਵਿੱਚ ਸੈਨਾ ਦੇ ਰਾਈਫਲ ਮੈਨ ਰਾਮ ਅਵਤਾਰ ਸ਼ਹੀਦ ਹੋਏ।
4 ਫਰਵਰੀ: ਭਿੰਬਰ ਗਲੀ ਸੈਕਟਰ ਵਿੱਚ ਸੈਨਾ ਦੇ ਰਾਈਫਲ ਮੈਨ ਸ਼ੁਭਮ ਸ਼ਹੀਦ ਹੋਏ।
2017 ਵਿੱਚ ਪਾਕਿ ਨੇ ਕੀਤੀ 881 ਵਾਰ ਸੀਜ਼ਫਾਇਰ ਦੀ ਉਲੰਘਣਾ
ਸਾਲ 2017 ਵਿੱਚ ਵੀ ਪਾਕਿਸਤਾਨ ਨੇ 881 ਵਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਸੀ। ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੇ 138 ਸੈਨਿਕ ਮਾਰੇ ਗਏ। ਪਾਕਿਸਤਾਨ ਨੇ 2016 ਵਿੱਚ 449 ਵਾਰ ਯੁੱਧ ਵਿਰਾਮ ਤੋੜਿਆ ਸੀ। ਉਧਰ ਸਾਲ 2015 ਵਿੱਚ ਪਾਕਿਸਤਾਨ ਨੇ 405 ਵਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਸੀ। ਪਾਕਿਸਤਾਨ ਨੇ 2014 ਵਿੱਚ ਵੀ 583 ਵਾਰੀ ਯੁੱਧ ਵਿਰਾਮ ਤੋੜਿਆ ਸੀ।

About Sting Operation

Leave a Reply

Your email address will not be published. Required fields are marked *

*

themekiller.com