ਅਨੁਸ਼ਕਾ ਤੋਂ ਬਾਅਦ ਇਸ ਅਦਾਕਾਰਾ ਦਾ ਆਇਆ ਕ੍ਰਿਕਟਰ ‘ਤੇ ਦਿਲ, ਖੋਲ੍ਹਿਆ ਦਿਲ ਦਾ ਰਾਜ਼

60 rashi
ਮੁੰਬਈ (Sting Operation)- ਬਾਲੀਵੁੱਡ ਤੇ ਕ੍ਰਿਕਟ ਜਗਤ ਦਾ ਰਿਸ਼ਤਾ ਹਮੇਸ਼ਾ ਤੋਂ ਹੀ ਖਾਸ ਰਿਹਾ ਹੈ। ਕ੍ਰਿਕਟ ਦੇ ਮੈਦਾਨ ‘ਚ ਛੱਕੇ ਮਾਰਨ ਵਾਲੇ ਇਕ ਹੋਰ ਕ੍ਰਿਕਟਰ ਦਾ ਦਿਲ ਬਾਲੀਵੁੱਡ ਹਸੀਨਾ ਨੇ ਚੋਰੀ ਕਰ ਲਿਆ ਹੈ। ਹਾਲ ਹੀ ‘ਚ ਹੋਈ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਇਸ ਦੀ ਉਦਾਹਰਨ ਹੈ।
ਹੁਣ ਇਕ ਹੋਰ ਅਦਾਕਾਰਾ ਨੇ ਆਪਣੇ ਦਿਲ ਦਾ ਰਾਜ਼ ਖੋਲ੍ਹਿਆ ਹੈ ਤੇ ਦੱਸਿਆ ਕਿ ਉਹ ਭਾਰਤੀ ਟੀਮ ਦੇ ਕਿਹੜੇ ਖਿਡਾਰੀ ਦੇ ਪਿਆਰ ‘ਚ ਦੀਵਾਨੀ ਹੋਈ ਹੈ। ਭਾਰਤੀ ਟੀਮ ਦੇ ਸਫਲ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਾਰੇ ਅਸੀਂ ਤੁਹਾਨੂੰ ਇਕ ਰਾਜ਼ ਦੱਸਣ ਜਾ ਰਹੇ ਹਾਂ, ਜਿਸ ਦੇ ਪਿਆਰ ‘ਚ ਇਕ ਅਦਾਕਾਰਾ ਪਾਗਲ ਹੈ। ਉਸ ਨੇ ਪਹਿਲੀ ਵਾਰ ਆਪਣੇ ਦਿਲ ਦੀ ਗੱਲ ਦੱਸੀ ਹੈ ਤੇ ਕਿਹਾ ਹੈ ਕਿ ਉਹ ਸਿਰਫ ਬੁਮਰਾਹ ਦਾ ਮੈਚ ਹੀ ਦੇਖਦੀ ਹੈ।
ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਦੀਵਾਨੀ ਇਹ ਅਦਾਕਾਰਾ ਰਾਸ਼ੀ ਖੰਨਾ ਹੈ। ਰਾਸ਼ੀ ਖੰਨਾ ਦੱਖਣੀ ਫਿਲਮ ਇੰਡਸਟਰੀ ਦਾ ਇਕ ਮਸ਼ਹੂਰ ਚਿਹਰਾ ਹੈ। ਉਸ ਨੇ ‘ਜਿਲ’, ‘ਹਾਈਪਰ’, ‘ਬੰਗਾਲ ਟਾਈਗਰ’, ‘ਸ਼ਿਵਮ’ ਤੇ ‘ਸਨ ਆਫ ਸਥਯਮੂਰਤੀ 2’ ‘ਚ ਕੰਮ ਕੀਤਾ ਹੈ। ਬਾਲੀਵੁੱਡ ‘ਚ ਰਾਸ਼ੀ ਖੰਨਾ ਫਿਲਮ ‘ਮਦਰਾਸ ਕੈਫੇ’ ਨਾਲ ਜਾਨ ਅਬਰਾਹਿਮ ਦੀ ਫਿਲਮ ‘ਚ ਵੀ ਨਜ਼ਰ ਆ ਚੁੱਕੀ ਹੈ।
ਰਾਸ਼ੀ ਨੂੰ ਕ੍ਰਿਕਟ ਬਹੁਤ ਪਸੰਦ ਹੈ ਤੇ ਉਹ ਟੀਮ ਇੰਡੀਆ ਦਾ ਕੋਈ ਮੈਚ ਦੇਖਣਾ ਨਹੀਂ ਭੁੱਲਦੀ। ਕਿਉਂਕਿ ਉਸ ਨੂੰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਖੇਡ ਬਹੁਤ ਪਸੰਦ ਆਉਂਦਾ ਹੈ। ਰਾਸ਼ੀ ਖਾਸ ਕਰਕੇ ਮੈਚ ਸਿਰਫ ਜਸਪ੍ਰੀਤ ਲਈ ਹੀ ਦੇਖਦੀ ਹੈ। ਇਸ ਗੱਲ ਦਾ ਜ਼ਿਕਰ ਰਾਸ਼ੀ ਨੇ ਖੁਦ ਕੀਤਾ ਹੈ। ਹੁਣ ਇਹ ਦੇਖਣਾ ਹੈ ਕਿ ਬਾਲੀਵੁੱਡ ਤੇ ਕ੍ਰਿਕਟ ਦਾ ਇਹ ਰਿਸ਼ਤਾ ਅੱਗੇ ਵਧਦਾ ਹੈ ਜਾਂ ਨਹੀਂ?

About Sting Operation

Leave a Reply

Your email address will not be published. Required fields are marked *

*

themekiller.com