ਅਮੀਰ ਲੋਕ ਭਾਰਤ ਛੱਡਣ ਲੱਗੇ, ਨਵੀਂ ਰਿਪੋਰਟ ਦਾ ਖੁਲਾਸਾ

29 rich_indians
ਨਵੀਂ ਦਿੱਲੀ(Sting Operation)- ਵਿਦੇਸ਼ਾਂ ਵੱਲ ਪਰਵਾਜ਼ ਕਰਨ ਭਾਰਤੀ ਕਰੋੜਪਤੀਆਂ ਦੀ ਦਿਲਚਸਪੀ ਵਧੀ ਹੈ। ਇਸ ਮਾਮਲੇ ਵਿੱਚ ਚੀਨ ਤੋਂ ਬਾਅਦ ਭਾਰਤ ਦੂਜੇ ਸਥਾਨ ’ਤੇ ਆਉਂਦਾ ਹੈ। ਸਾਲ 2017 ਦੌਰਾਨ 7000 ਭਾਰਤੀ ਕਰੋੜਪਤੀ ਨੇ ਵਿਦੇਸ਼ਾਂ ’ਚ ਆਪਣੀ ਰਿਹਾਇਸ਼ ਤਬਦੀਲ ਕੀਤੀ ਹੈ।
ਨਿਊ ਵਰਲਡ ਵੈਲਥ ਦੀ ਰਿਪੋਰਟ ਅਨੁਸਾਰ ਸਾਲ 2017 ਦੌਰਾਨ 7000 ਅਮੀਰ ਭਾਰਤੀ ਦੁਨੀਆਂ ਦੇ ਹੋਰਨਾਂ ਮੁਲਕਾਂ ਵੱਲ ਤਬਦੀਲ ਹੋ ਗਏ ਤੇ ਇਹ ਤਾਦਾਦ ਪਿਛਲੇ ਸਾਲ ਮੁਕਾਬਲੇ 16 ਫੀਸਦੀ ਵੱਧ ਹੈ। ਸਾਲ 2016 ’ਚ ਇਹ ਅੰਕੜਾ 6000 ਜਦਕਿ 2015 ’ਚ ਇਹ ਅੰਕੜਾ 4000 ਸੀ।
ਆਲਮੀ ਪੱਧਰ ’ਤੇ 2017 ਦੌਰਾਨ ਆਪਣੀ ਰਿਹਾਇਸ਼ ਬਦਲਣ ਵਾਲੇ ਚੀਨੀ ਕਰੋੜਪਤੀਆਂ ਦੀ ਗਿਣਤੀ 10 ਹਜ਼ਾਰ ਹੈ। ਚੀਨ ਤੇ ਭਾਰਤ ਤੋਂ ਬਾਅਦ ਸਭ ਤੋਂ ਵੱਧ ਰਿਹਾਇਸ਼ ਤਬਦੀਲ ਕਰਨ ਵਾਲੇ ਕਰੋੜਪਤੀਆਂ ’ਚ ਤੁਰਕੀ (6000), ਬਰਤਾਨੀਆ (4000), ਫਰਾਂਸ (4000) ਅਤੇ ਰੂਸੀ ਸੰਘ (3000) ਦਾ ਨਾਂ ਆਉਂਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com