ਨਵੀਂ ਦਿੱਲੀ (Sting Operation)- ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਨੇ 4ਜੀ ਸਪੀਡ ਵਿੱਚ ਬਾਕੀ ਸਾਰੀਆਂ ਕੰਪਨੀਆਂ ਨੂੰ ਪਿਛਾੜ ਦਿੱਤਾ ਹੈ। ਜੀਓ ਨੇ 25.6 ਐਮ.ਬੀ.ਪੀ.ਐਸ. ਦੀ ਔਸਤ ਡਾਊਨਲੋਡ ਸਪੀਡ ਹਾਸਲ ਕੀਤੀ ਹੈ।
ਦੂਰਸੰਚਾਰ ਰੈਗੂਲੇਟਰ ਅਥਾਰਟੀ ਟ੍ਰਾਈ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 4ਜੀ ਡਾਊਨਲੋਡ ਸਪੀਡ ਦੇ ਮਾਮਲੇ ‘ਚ ਰਿਲਾਇੰਸ ਜੀਓ ਲਗਾਤਾਰ ਨਵੰਬਰ 2017 ‘ਚ ਵੀ ਸਿਖ਼ਰ ’ਤੇ ਰਹੀ। ਕੰਪਨੀ ਨੇ 25.6 ਐਮ.ਬੀ.ਪੀ.ਐਸ. ਡਾਊਨਲੋਡ ਸਪੀਡ ਹਾਸਲ ਕਰਕੇ ਇਤਿਹਾਸ ਰਚਿਆ ਹੈ। ਇਹ ਸਪੀਡ ਹੁਣ ਤੱਕ ਦੀ ਸੜ ਤੋਂ ਜ਼ਿਆਦਾ ਹੈ।
ਜੀਓ ਸਾਲ 2016 ਵਿੱਚ ਦਸਤਕ ਦੇਣ ਮਗਰੋਂ ਤਮਾਮ ਟੈਲੀਕੌਮ ਕੰਪਨੀਆਂ ਨੂੰ ਕਰੜੀ ਟੱਕਰ ਦੇ ਰਹੀ ਹੈ। ਜੀਓ ਦਾ ਲਗਾਤਾਰ 11ਵਾਂ ਮਹੀਨਾ ਹੈ ਜਦੋਂ ਕੰਪਨੀ ਨੇ 4G ਡਾਊਨਲੋਡ ਸਪੀਡ ਵਿੱਚ ਟੌਪ ਹੈ। ਜੀਓ ਤੇ ਬਾਕੀ ਟੈਲੀਕੌਮ ਕੰਪਨੀਆਂ ਵਿਚਾਲੇ ਵੱਡਾ ਫਰਕ ਹੈ। ਨਵੰਬਰ ਵਿੱਚ ਵੋਡਾਫੋਨ 10.0 MBPS ਸਪੀਡ ਨਾਲ ਦੂਜੇ ਨੰਬਰ ‘ਤੇ ਰਿਹਾ ਜਦੋਂਕਿ ਏਅਰਟੈੱਲ 9.8 MBPS ਸਪੀਡ ਨਾਲ ਤੀਜੇ ਨੰਬਰ ‘ਤੇ ਰਿਹਾ।