ਡਾਕਘਰ ਦੀਆਂ ਸਕੀਮਾਂ ਤੋਂ ਕਮਾਓ ਮੋਟਾ ਮੁਨਾਫ਼ਾ

Retail depositors and their agents stand at the counters of an Indian post office in New Delhi, India, October 9, 2015. India's politically thorny decision last month to cut interest rates offered to millions of small savers in a $137-billion federal deposit scheme was prompted at least partly by urging from the Reserve Bank of India, two government sources said. Picture taken October 9, 2015. To match INDIA-DEPOSITS/ REUTERS/Anindito Mukherjee - RTS4L05
ਨਵੀਂ ਦਿੱਲੀ(Sting Operation)- ਹਾਲ ਹੀ ਵਿੱਚ ਸਾਲ 2018 ਲਈ ਬੱਜਟ ਪਾਸ ਕੀਤਾ ਗਿਆ ਹੈ। ਇਸ ਵਾਰ ਦੇ ਬਜਟ ਵਿੱਚ ਕਿਸੇ ਵੀ ਤਰ੍ਹਾਂ ਦੀ ਟੈਕਸ ਛੂਟ ਨਹੀਂ ਮਿਲੀ। ਇਸ ਲਈ ਜ਼ਰੂਰੀ ਹੈ ਕਿ ਮਿਹਨਤ ਨਾਲ ਕਮਾਏ ਪੈਸੇ ਨੂੰ ਤੁਸੀਂ ਸਹੀ ਥਾਂ ‘ਤੇ ਲਾਓ ਤੇ ਮੋਟਾ ਮੁਨਾਫਾ ਕਮਾਓ। ਅੱਜ ਅਸੀਂ ਤੁਹਾਨੂੰ ਡਾਕਘਰ ਦੀਆਂ ਕੁਝ ਅਜਿਹੀਆਂ ਹੀ ਸਕੀਮਾਂ ਬਾਰੇ ਦੱਸ ਰਹੇ ਹਾਂ।
ਡਾਕਘਰ ਵਿੱਚ ਰਿਕਰਿੰਗ ਡਿਪੌਜ਼ਿਟ ਵਿੱਚ ਨਿਵੇਸ਼ ਕਰਨ ‘ਤੇ ਕੰਪਾਊਂਡਿੰਗ ਤਿਮਾਹੀ 7.1 ਫੀਸਦੀ ਦਾ ਵਿਆਜ ਮਿਲਦਾ ਹੈ। ਇਸ ਤਰ੍ਹਾਂ ਇੱਥੇ ਨਿਵੇਸ਼ ਕਰਕੇ ਤੁਸੀਂ ਆਪਣੇ ਭਵਿੱਖ ਲਈ ਚੰਗਾ ਰਿਟਰਨ ਪਾ ਸਕਦੇ ਹੋ।
ਇਸੇ ਹੀ ਤਰ੍ਹਾਂ ਕਿਸਾਨ ਵਿਕਾਸ ਪੱਤਰ ਵਿੱਚ ਨਿਵੇਸ਼ ਕਰਨ ‘ਤੇ ਚੰਗਾ ਪੈਸੇ ਕਮਾ ਸਕਦੇ ਹੋ। ਇੱਥੇ ਨਿਵੇਸ਼ ਕਰਨ ‘ਤੇ ਕੰਪਾਊਂਡਿੰਗ ਸਾਲਾਨਾ 7.3 ਫੀਸਦੀ ਦਾ ਵਿਆਜ ਮਿਲਦਾ ਹੈ।
ਸਰਕਾਰ ਦੀ ਸੁਕੰਨਿਆ ਯੋਜਨਾ ਵਿੱਚ ਨਿਵੇਸ਼ ਕਰਨਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਇਸ ਯੋਜਨਾ ਤਹਿਤ ਕੰਪਾਊਂਡਿੰਗ ਸਾਲਾਨਾ 8.1 ਫੀਸਦੀ ਵਿਆਜ ਮਿਲਦਾ ਹੈ।
ਡਾਕਘਰ ਦੀ ਟਾਈਮ ਡਿਪੌਜ਼ਿਟ ਵਿੱਚ ਪੈਸੇ ਲਾਉਣ ‘ਤੇ ਕੰਪਾਊਂਡਿੰਗ ਤਿਮਾਹੀ 7.7 ਫੀਸਦੀ ਵਿਆਜ ਮਿਲਦਾ ਹੈ। ਪੋਸਟ ਆਫਿਸ ਵਿੱਚ ਟਾਈਮ ਡਿਪੌਜ਼ਿਟ ਅਕਾਊਂਟ ਘੱਟ ਤੋਂ ਘੱਟ ਇੱਕ ਸਾਲ ਤੇ ਜ਼ਿਆਦਾ ਤੋਂ ਜ਼ਿਆਦਾ ਪੰਜ ਸਾਲਾਂ ਦੇ ਲਈ ਖੋਲ੍ਹੇ ਜਾਂਦੇ ਹਨ।
ਡਾਕਘਰ ਦੀ ਨੈਸ਼ਨਲ ਸੇਵਿੰਗ ਸਰਟੀਫਿਕੇਟ ਵਿੱਚ ਨਿਵੇਸ਼ ਕਰਨ ‘ਤੇ ਕੰਪਾਊਂਡਿੰਗ ਸਾਲਾਨਾ 7.8 ਫੀਸਦੀ ਵਿਆਜ ਮਿਲਦਾ ਹੈ। ਇਸ ਤਰ੍ਹਾਂ ਦੀਆਂ ਸਕੀਮਾਂ ਵਿੱਚ ਪੈਸੇ ਲਾ ਕੇ ਤੁਸੀਂ ਆਪਣੇ ਆਉਣ ਵਾਲੇ ਕੱਲ੍ਹ ਲਈ ਚੰਗੀ ਸੇਵਿੰਗ ਕਰ ਸਕਦੇ ਹੋ।

About Sting Operation

Leave a Reply

Your email address will not be published. Required fields are marked *

*

themekiller.com