ਦੁਨੀਆ ‘ਚ 20 ਕਰੋੜ ਫੇਸਬੁਕ ਅਕਾਉਂਟ ਜਾਅਲੀ, ਭਾਰਤ ‘ਚ ਸਭ ਤੋਂ ਵੱਧ

10 facebook
ਹੈਦਰਾਬਾਦ(Sting Operation)- ਦਸੰਬਰ 2017 ਤੱਕ ਫੇਸਬੁਕ ‘ਤੇ ਦੁਨੀਆ ਭਰ ‘ਚ ਕਰੀਬ 20 ਕਰੋੜ ਅਕਾਉਂਟ ਜਾਂ ਤਾਂ ਫ਼ਰਜ਼ੀ ਸਨ ਜਾਂ ਨਕਲੀ। ਇਸ ਮਾਮਲੇ ‘ਚ ਖ਼ਾਸ ਗੱਲ ਇਹ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ਸ਼ਾਮਿਲ ਹੈ ਜਿੱਥੇ ਅਜਿਹੇ ਅਕਾਊਾਟ ਸਭ ਤੋਂ ਜ਼ਿਆਦਾ ਹਨ।
ਫੇਸਬੁਕ ਨੇ ਆਪਣੀ ਹਾਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ 2017 ਦੀ ਚੌਥੀ ਤਿਮਾਹੀ ‘ਚ ਉਨ੍ਹਾਂ ਦਾ ਅਨੁਮਾਨ ਹੈ ਕਿ ਨਕਲੀ ਅਕਾਉਂਟਾਂ ਦੀ ਗਿਣਤੀ ਦੁਨੀਆ ਭਰ ‘ਚ ਐਮ. ਏ. ਯੂ. (ਮੰਥਲੀ ਐਕਟਿਵ ਯੂਜਰਜ਼) ਦਾ ਕਰੀਬ 10 ਫ਼ੀਸਦੀ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਵਿਕਸਿਤ ਦੇਸ਼ਾਂ ਦੀ ਤੁਲਨਾ ‘ਚ ਭਾਰਤ, ਇੰਡੋਨੇਸ਼ੀਆ ਤੇ ਫਿਲੀਪਾਈਨ ਵਰਗੇ ਵਿਕਾਸ ਅਧੀਨ ਦੇਸ਼ਾਂ ‘ਚ ਫ਼ਰਜ਼ੀ ਜਾਂ ਨਕਲੀ ਅਕਾਉਂਟਾਂ ਦੀ ਗਿਣਤੀ ਜ਼ਿਆਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com