ਪਟਿਆਲੇ ਦੀਆਂ ਸੜਕਾਂ ‘ਤੇ ਅਦਾਕਾਰ ਨੇ ਲਾਏ ਗੇੜੇ, ਕੁੜੀਆਂ ਨੇ ਕਲਿੱਕ ਕੀਤੀ ਸੈਲਫੀ

57 ani;
ਪਟਿਆਲਾ (Sting Operation)- ਪਟਿਆਲਾ ‘ਚ ਕਈ ਦਿਨਾਂ ਤੋਂ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਆਪਣੀ ਆਉਣ ਵਾਲੀ ਫਿਲਮ ‘ਏਕ ਲੜਕੀ ਕੋ ਦੇਖਾ’ ਦੀ ਸ਼ੂਟਿੰਗ ਕਰ ਰਹੇ ਹਨ। ਬੀਤੇ ਐਤਵਾਰ ਨੂੰ 12.30 ਵਜੇ ਉਹ ਬਾਰਾਦਰੀ ਪਹੁੰਚੇ। ਉਨ੍ਹਾਂ ਨੇ ਉੱਥੇ ਦੋ ਚੱਕਰ ਲਗਾਏ। ਇਸ ਦੌਰਾਨ ਲੜਕੀਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਤੇ ਚਿਹਰੇ ਤੋਂ ਰੁਮਾਲ ਹਟਾ ਦਿੱਤਾ। ਇਸ ਤੋਂ ਬਾਅਦ ਅਨਿਲ ਕਪੂਰ ਨਾਲ ਲੜਕੀਆਂ ਨੇ ਸੈਲਫੀ ਕਲਿੱਕ ਕੀਤੀ।
ਉੱਥੇ ਦੂਜੇ ਪਾਸੇ ਨਸੀਰੂਦੀਨ ਸ਼ਾਹ ਵੀ ਸ਼ਾਹੀ ਸ਼ਹਿਰ ਪਟਿਆਲਾ ਪਹੁੰਚੇ ਹੋਏ ਹਨ। ਉਨ੍ਹਾਂ ਨੇ ਹਰਪਾਲ ਟਿਵਾਣਾ ਆਡੀਟੋਰੀਅਮ ‘ਚ ‘ਇਸ਼ਮਤ ਅੱਪਾ ਕੇ ਨਾਮ’ ਲਈ ਪੁੱਜੇ। ਨਸੀਰੂਦੀਨ ਸ਼ਾਹ, ਉਨ੍ਹਾਂ ਦੀ ਪਤਨੀ ਰਤਨਾ ਪਾਠਕ ਤੇ ਹਿਬਾ ਸ਼ਾਹ ਦੀ ਅਦਾਕਾਰੀ ਦੇਖਣ ਲੋਕ ਆਡੀਟੋਰੀਅਮ ਪਹੁੰਚੇ ਸਨ।

About Sting Operation

Leave a Reply

Your email address will not be published. Required fields are marked *

*

themekiller.com