ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਦੇ ਘਰ ਜਲਦ ਵੱਜੇਗੀ ਵਿਆਹ ਦੀ ਸ਼ਹਿਨਾਈ

56 kangana-ranaut
ਮੁੰਬਈ (Sting Operation)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਿੰਨੀ ਆਪਣੀਆਂ ਫਿਲਮਾਂ ਲਈ ਮਸ਼ਹੂਰ ਹੈ ਉਨੀਂ ਹੀ ਮਸ਼ਹੂਰ ਉਹ ਆਪਣੇ ਵਿਵਾਦਾਂ ਨੂੰ ਲੈ ਕੇ ਵੀ ਰਹਿੰਦੀ ਹੈ। ਕਈ ਸਾਰੇ ਅਭਿਨੇਤਾਵਾਂ ਨਾਲ ਉਨ੍ਹਾਂ ਦੇ ਰਿਸ਼ਤੇ ਬਣਦੇ ਤੇ ਵਿਗੜਦੇ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਇਕ ਇੰਟਰਵਿਊ ‘ਚ ਕਹਿ ਦਿੱਤਾ ਹੈ ਕਿ ਉਹ ਜਲਦ ਵਿਆਹ ਕਰੇਗੀ। ਕੰਗਨਾ ਰਣੌਤ ਅੱਜ ਬਾਲੀਵੁੱਡ ਦੀ ਵੱਡੀ ਅਭਿਨੇਤਰੀ ਹੈ।
ਕੰਗਨਾ ਆਪਣੀਆਂ ਫਿਲਮਾਂ ਦੇ ਕਿਰਦਾਰਾਂ ਕਾਰਨ ਚਰਚਾ ‘ਚ ਰਹਿੰਦੀ ਹੈ। ‘ਕੁਈਨ’, ‘ਸਿਮਰਨ’, ‘ਤਨੂੰ ਵੇਡਸ ਮਨੂੰ’ ਸੀਰੀਜ਼ ‘ਚ ਉਨ੍ਹਾਂ ਦੇ ਸ਼ਾਨਦਾਰ ਅਭਿਨੈ ਨੇ ਖੁਦ ਨੂੰ ਮੌਜੂਦਾ ਦੌਰ ਦੀ ਲੀਡਿੰਗ ਅਭਿਨੇਤਰੀਆਂ ‘ਚ ਸਾਮਲ ਕਰਾਇਆ। ਜਿੰਨੀ ਧਾਕੜ ਕੰਗਨਾ ਆਪਣੀਆਂ ਫਿਲਮਾਂ ਦੇ ਕਿਰਦਾਰਾਂ ‘ਚ ਦਿਖਦੀ ਹੈ, ਉਨੀਂ ਹੀ ਉਥਲ-ਪੁਥਲ ਉਨ੍ਹਾਂ ਦੀ ਨਿੱਜੀ ਲਾਈਫ ‘ਚ ਵੀ ਹੈ।
ਕੰਗਨਾ ਮੁਤਾਬਕ, ”ਨੌਜਵਾਨ ਦੌਰ ‘ਚ ਵਿਅਕਤੀ ਆਜ਼ਾਦੀ ਚਾਹੁੰਦਾ ਹਾਂ। ਉਹ ਆਪਣੀ ਮਰਜ਼ੀ ਨਾਲ ਆਪਣੇ ਜੀਵਨ ਦੇ ਫੈਸਲੇ ਲੈਣਾ ਚਾਹੁੰਦਾ ਹੈ। ਕਿਸੇ ਦੀ ਦਖਲਅੰਦਾਜ਼ੀ ਉਸ ਨੂੰ ਪਸੰਦ ਨਹੀਂ ਹੁੰਦੀ। ਮੇਰੇ ਭਰਾ ਨੇ ਵਿਆਹ ਕਰ ਲਿਆ ਹੈ। ਮੇਰੀ ਭੈਣ ਮਾਂ ਬਣਨ ਵਾਲੀ ਹੈ। ਕਿਵੇਂ ਜ਼ਿੰਦਗੀ ਇਕ ਨਵੇਂ ਸਿਰੇ ਤੋਂ ਚੱਲਣ ਲੱਗ ਜਾਂਦੀ ਹੈ।
ਤੁਹਾਡਾ ਆਪਣਾ ਪਰਿਵਾਰ ਹੁੰਦਾ ਹੈ, ਜਿਨ੍ਹਾਂ ਨਾਲ ਵੀਕੈਂਡ ‘ਤੇ ਤੁਸੀਂ ਸਮਾਂ ਬਿਤਾਉਂਦੇ ਹੋ। ਮੈਂ ਆਪਣੇ ਘਰ ‘ਚ ਇਹੀ ਦੇਖ ਰਹੀ ਹਾਂ। ਸ਼ਾਇਦ ਮੇਰੇ ਲਈ ਹੁਣ ਵਿਆਹ ਕਰਨ ਦਾ ਸਹੀ ਸਮਾਂ ਆ ਗਿਆ ਹੈ।” ਪਿਛਲੇ ਸਾਲ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਪਰ ਉਨ੍ਹਾਂ ਤਾਜ਼ਾ ਬਿਆਨ ਤੋਂ ਲੱਗਦਾ ਹੈ ਕਿ ਉਹ ਜਲਦ ਵਿਆਹ ਕਰੇਗੀ।
ਹਾਲ ਹੀ ‘ਚ ਜਦੋਂ ਉਨ੍ਹਾਂ ਤੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਅਗਲੇ ਸਾਲ ਫਰਵਰੀ ‘ਚ ਵਿਆਹ ਦੇ ਬੰਧਨ ‘ਚ ਬੱਝ ਸਕਦੀ ਹੈ। ਹਾਲਾਂਕਿ ਉਨ੍ਹਾਂ ਦਾ ਜੀਵਨਸਾਥੀ ਕੌਣ ਹੋਵੇਗਾ, ਇਸ ਦੇ ਬਾਰੇ ‘ਚ ਉਨ੍ਹਾਂ ਨੇ ਕੁਝ ਨਹੀਂ ਕਿਹਾ। ਫਿਲਹਾਲ ਉਹ ‘ਮਣੀਕਰਣਿਕਾ- ਦਿ ਕੁਈਨ ਆਫ ਝਾਂਸੀ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ।

About Sting Operation

Leave a Reply

Your email address will not be published. Required fields are marked *

*

themekiller.com