ਬੇਜਲਲੈੱਸ ਹੋਏਗਾ Redmi Note 5, ਤਸਵੀਰ ਲੀਕ

6 redmi-note
ਨਵੀਂ ਦਿੱਲੀ (Sting Operation)- ਸ਼ਿਓਮੀ ਰੈਡਮੀ ਨੋਟ 5 ਇਸ ਮਹੀਨੇ ਦੇ ਅੰਤ ਤੱਕ ਲੌਂਚ ਹੋ ਸਕਦਾ ਹੈ। ਇਸ ਦੇ ਲੌਂਚ ਤੋਂ ਪਹਿਲਾਂ ਹੀ ਇਸ ਸਮਾਰਟਫੋਨ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ targetyoutube.com ਨੇ ਆਉਣ ਵਾਲੇ ਇਸ ਨਵੇਂ ਸਮਾਰਟਫੋਨ ਦੀ ਤਸਵੀਰ ਲੀਕ ਕੀਤੀ ਹੈ। ਇਸ ਵੈੱਬਸਾਈਟ ਨੇ ਦਾਅਵਾ ਕੀਤਾ ਹੈ ਕਿ ਇਹ ਤਸਵੀਰ ਰੈਡਮੀ ਨੋਟ 4 ਦੇ ਸਕਸੈਸਰ ਰੈਡਮੀ ਨੋਟ 5 ਦੀ ਹੈ।
ਇਸ ਲੀਕ ਤਸਵੀਰ ਦੀ ਮੰਨੀਏ ਤਾਂ ਰੈਡਮੀ ਨੋਟ 5 ਵਿੱਚ ਬੇਜਲ ਲੈਸ ਡਿਸਪਲੇ ਹੋਵੇਗੀ। ਇਹ 18:9 ਐਸਪੈਕਟ ਰੇਸ਼ਿਓ ਨਾਲ ਆ ਸਕਦਾ ਹੈ। ਸਮਾਰਟਫੋਨ ਦੇ ਰਿਅਰ ਪੈਨਲ ਤੇ ਵਰਟੀਕਲ ਡੁਅਲ ਕੈਮਰਾ ਸੈੱਟਅੱਪ ਨਜ਼ਰ ਆ ਰਿਹਾ ਹੈ। ਬੇਹੱਦ ਪਤਲੇ ਬੇਜ਼ਲ ਵਾਲਾ ਇਹ ਫੋਨ 1.8GHz ਸਨੈਪਡਰੈਗਨ 636 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ। ਖਾਸ ਗੱਲ ਇਹ ਹੈ ਕਿ ਹੁਣ ਤੱਕ ਇਸ ਸਮਾਰਟਫੋਨ ਨੂੰ ਲੈ ਕੇ ਕੋਈ ਵੀ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ।
ਸ਼ਿਓਮੀ ਰੈਡਮੀ ਨੋਟ 5 ਨੂੰ ਚੀਨ ਦੀ ਸਰਟੀਫ਼ਿਕੇਸ਼ਨ ਵੈੱਬਸਾਈਟ 3ਸੀ ਵੱਲੋਂ ਸਰਟੀਫਾਈ ਕਰ ਦਿੱਤਾ ਗਿਆ ਹੈ। ਇਸ ਦੇ ਦੋ ਮਾਡਲ ਲੌਂਚ ਕੀਤੇ ਜਾ ਸਕਦੇ ਹਨ। ਰੈਡਮੀ ਨੋਟ 5 ਦੇ ਬੇਸ ਵੈਰੀਐਂਟ ਵਿੱਚ ਸਨੈਪਡਰੈਗਨ 630 ਤੇ ਟਾਪ-ਐਂਡ ਮਾਡਲ ਵਿੱਚ ਸਨੈਪਡਰੈਗਨ 636 ਪ੍ਰੋਸੈਸਰ ਚਿੱਪ ਦਿੱਤੀ ਜਾ ਸਕਦੀ ਹੈ।
ਖ਼ਬਰ ਹੈ ਕਿ ਰੈਡਮੀ ਨੋਟ 5 ਵਿੱਚ 5.99 ਇੰਚ ਦੀ ਸਕਰੀਨ ਹੋਵੇਗੀ ਜੋ 2160×1080 ਪਿਕਸਲ ਨਾਲ ਆਵੇਗੀ। ਇਸ ਦੇ ਦੋ ਵੈਰੀਐਂਟ 3ਜੀਬੀ ਰੈਮ/32 ਜੀਬੀ ਸਟੋਰੇਜ, 4 ਜੀਬੀ ਰੈਮ/64 ਜੀਬੀ ਸਟੋਰੇਜ ਨਾਲ ਆਉਣ ਦੀ ਉਮੀਦ ਹੈ।
ਕੈਮਰੇ ਨੂੰ ਲੈ ਕੇ ਖ਼ਬਰ ਹੈ ਕਿ ਇਸ ਵਿੱਚ 16MP+5MP ਲੈਂਸ ਦੇ ਨਾਲ ਡੁਅਲ ਰਿਅਰ ਕੈਮਰਾ ਸੈੱਟਅੱਪ ਹੋਵੇਗਾ, ਉੱਥੇ ਹੀ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਉਮੀਦ ਹੈ ਕਿ ਕੰਪਨੀ ਇਸੇ ਹੀ ਫਰਵਰੀ ਮਹੀਨੇ ਦੇ ਅੰਤ ਵਿੱਚ ਹੋਣ ਵਾਲੇ ਮੋਬਾਈਲ ਵਰਲਡ ਕਾਂਗਰਸ ਵਿੱਚ ਉਤਰੇਗੀ।
ਹੁਣ ਤੱਕ ਦੀਆਂ ਖ਼ਬਰਾਂ ਦੀ ਮੰਨੀਏ ਤਾਂ ਦੋ ਵੈਰੀਐਂਟ ਵਿੱਚੋਂ ਬੇਸ ਵੈਰੀਐਂਟ ਦੀ ਕੀਮਤ 1499 ਯੂਆਨ (ਤਕਰੀਬਨ 15,000 ਰੁਪਏ) ਤੇ ਇਸ ਦੇ ਹਾਈ-ਐਂਡ ਵੈਰੀਐਂਟ ਦੀ ਕੀਮਤ 1799 ਯੂਆਨ (ਤਕਰੀਬਨ 18000 ਰੁਪਏ) ਹੋ ਸਕਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com