ਸਿਡਨੀ ‘ਚ ਚੱਲਿਆ ਬੱਚਨ ਨੂੰਹ ਦਾ ਜਾਦੂ, ਗਜ਼ਬ ਅੰਦਾਜ਼ ਹੋਇਆ ਵਾਇਰਲ

55 aish
ਮੁੰਬਈ (Sting Operation)- ਐਸ਼ਵਰਿਆ ਰਾਏ ਬੱਚਨ ਦੀਆਂ ਫਿਲਮਾਂ ਦੇ ਨਾਲ-ਨਾਲ ਫੈਨਸ ਨੂੰ ਉਨ੍ਹਾਂ ਦੀ ਖੂਬਸੂਰਤ ਤਸਵੀਰਾਂ ਦਾ ਵੀ ਕਾਫੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਅਜਿਹੀ ਹਾਲਤ ਵਿਚ ਸੋਸ਼ਲ ਮੀਡੀਆ ‘ਤੇ ਵਾਹਵਾਹੀ ਲੁੱਟ ਰਹੀ ਐਸ਼ਵਰਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਫੈਨਸ ਦੇ ਚਿਹਰੇ ‘ਤੇ ਵੀ ਮੁਸਕੁਰਾਹਟ ਆਉਣ ਵਾਲੀ ਹੈ। ਦਰਅਸਲ, ਹਾਲ ਹੀ ਵਿਚ ਐਸ਼ਵਰਿਆ ਆਸਟਰੇਲੀਆ ਦੇ ਸਿਡਨੀ ‘ਚ ਘੜੀ ਦੇ ਸਟੋਰ ਦੀ ਓਪਨਿੰਗ ਸੈਰੇਮਨੀ ‘ਚ ਸ਼ਾਮਿਲ ਹੋਈ ਸੀ। ਇਸ ਇਵੈਂਟ ਨਾਲ ਐਸ਼ਵਰਿਆ ਦੀਆਂ ਬਹੁਤ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ਦੇ ਵਾਇਰਲ ਹੋਣ ਦਾ ਕਾਰਨ ਐਸ਼ਵਰਿਆ ਦੀ ਖੂਬਸੂਰਤੀ ਦੇ ਨਾਲ ਨਾਲ ਉਸ ਦਾ ਲੁੱਕ, ਸਟਾਈਲ ਅਤੇ ਅਦਾਵਾਂ ਵੀ ਹਨ। ਇਸ ਇਵੈਂਟ ‘ਚ ਐਸ਼ਵਰਿਆ ਨੇ ਬਲੈਕ ਕਲਰ ਦਾ ਗਾਊਨ ਪਾਇਆ ਹੋਇਆ ਸੀ ਨਾਲ ਹੀ ਰੈੱਡ ਕਲਰ ਦੀ ਲਿਪਸਟਿਕ ਉਨ੍ਹਾਂ ਦੇ ਇਸ ਲੁੱਕ ਨੂੰ ਅਤੇ ਜ਼ਿਆਦਾ ਕਾਤੀਲਾਨਾ ਬਣਾ ਰਹੀ ਸੀ।
ਇਸ ਦੇ ਨਾਲ ਹੀ ਕੁਝ ਤਸਵੀਰਾਂ ‘ਚ ਐਸ਼ਵਰਿਆ ‘ਚ ਸਫੈਦ ਰੰਗ ਦਾ ਗਾਊਨ ਵੀ ਪਾਇਆ ਹੋਇਆ ਹੈ। ਇਸ ਲੁਕ ਨੂੰ ਸਪੋਰਟ ਕਰਨ ਲਈ ਐਸ਼ਵਰਿਆ ਨੇ ਹਾਈ ਹੀਲਸ ਦਾ ਸਹਾਰਾ ਲਿਆ। ਤਸਵੀਰਾਂ ਤੋਂ ਸਾਫ ਕਿ ਐਸ਼ਵਰਿਆ ਨੇ ਘੜੀ ਦੀ ਬਰੈਂਡ ਨੂੰ ਪ੍ਰਮੋਟ ਕਰਨ ਲਈ ਪੋਜ਼ ਦਿੱਤੇ ਹਨ। ਦੱਸ ਦਈਏ ਕਿ ਐਸ਼ਵਰਿਆ ਇਨੀਂ ਦਿਨੀਂ ਅਭਿਸ਼ੇਕ ਬੱਚਨ ਅਤੇ ਧੀ ਆਰਾਧਿਆ ਦੇ ਨਾਲ ਸਿਡਨੀ ‘ਚ ਹੀ ਹਨ। 5 ਫਰਵਰੀ ਨੂੰ ਉਹ ਅਭਿਸ਼ੇਕ ਬੱਚਨ ਦਾ ਜਨਮਦਿਨ ਮਨਾਉਣ ਤੋਂ ਬਾਅਦ ਭਾਰਤ ਵਾਪਸ ਆਓਣਗੇ।
ਫਿਲਮਾਂ ਦੀ ਗੱਲ ਕਰੀਏ ਤਾਂ ਐਸ਼ਵਰਿਆ ਆਪਣੀ ਆਉਣ ਵਾਲੀ ਫਿਲਮ ‘ਫੰਨੇ ਖਾਂ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਫਿਲਮ ‘ਚ ਉਹ ਇੱਕ ਸਿੰਗਰ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ ਜਿਸ ਦੇ ਲਈ ਫੈਨਸ ਕਾਫੀ ਉਤਸ਼ਾਹਿਤ ਹਨ। ਫਿਲਮ ਵਿਚ ਉਨ੍ਹਾਂ ਨਾਲ ਅਨਿਲ ਕਪੂਰ ਅਹਿਮ ਰੋਲ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੇ ਹਨ।

About Sting Operation

Leave a Reply

Your email address will not be published. Required fields are marked *

*

themekiller.com