Nokia 5 ਤੇ Nokia 8 ਦੀ ਕੀਮਤ ‘ਤੇ ਭਾਰੀ ਛੋਟ

5 nokia
ਨਵੀਂ ਦਿੱਲੀ (Sting Operation)- ਨੋਕੀਆ ਮੋਬਾਈਲ ਨੂੰ ਪਸੰਦ ਕਰਨ ਵਾਲਿਆਂ ਲਈ ਚੰਗੀ ਖਬਰ ਹੈ। ਨੋਕੀਆ 5 ਤੇ ਨੋਕੀਆ 8 ਦੀ ਕੀਮਤ ‘ਚ ਵੱਡੀ ਛੋਟ ਦਿੱਤੀ ਜਾ ਰਹੀ ਹੈ। ਨੋਕੀਆ 5 ਦੇ 3 ਜੀਬੀ ਵੈਰੀਐਂਟ ਨੂੰ 13,499 ਰੁਪਏ ‘ਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਸ ਦੀ ਕੀਮਤ 12,499 ਰੁਪਏ ਕਰ ਦਿੱਤੀ ਗਈ ਹੈ। ਮਤਲਬ ਇਸ ਫੋਨ ‘ਤੇ 1000 ਰੁਪਏ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ।
ਨੋਕੀਆ 8 ਦੀ ਕੀਮਤ ਕੰਪਨੀ ਨੇ 36,999 ਰੁਪਏ ਰੱਖੀ ਸੀ। ਹੁਣ ਇਹ 28,999 ਦਾ ਵਿਕ ਰਿਹਾ ਹੈ। ਇਸ ਦੀ ਕੀਮਤ ‘ਚ 8 ਹਜ਼ਾਰ ਰੁਪਏ ਘਾਟ ਕੀਤੀ ਗਈ ਹੈ। ਨੋਕੀਆ 5 ਵਿੱਚ 5.2 ਇੰਚ ਦੀ 720×1280 ਪਿਕਸਲ ਵਾਲੀ ਸਕਰੀਨ ਹੈ। ਇਸ ਦੇ ਨਾਲ ਹੀ ਗੋਰਿੱਲਾ ਗਲਾਸ ਵੀ ਦਿੱਤਾ ਗਿਆ ਹੈ। ਮੈਮਰੀ 16 ਜੀਬੀ ਹੈ ਜਿਸ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕੈਮਰਾ 13 ਮੈਗਾਪਿਕਸਲ ਹੈ। ਬੈਟਰੀ 3000 ਐਮਏਐਚ ਦਿੱਤੀ ਗਈ ਹੈ।
ਨੋਕੀਆ 8 ‘ਚ 5.3 ਦੀ ਸਕਰੀਨ ਦਿੱਤੀ ਗਈ ਹੈ। ਇਸ ‘ਚ 4 ਜੀਬੀ ਰੈਮ ਹੈ। ਇੰਟਰਨਲ ਸਟੋਰੇਜ 64 ਜੀਬੀ ਹੈ ਜਿਸ ਨੂੰ ਵਧਾਇਆ ਵੀ ਜਾ ਸਕਦਾ ਹੈ। ਕੈਮਰਾ ਇਸ ਦੀ ਸਭ ਤੋਂ ਵੱਡੀ ਖੂਬੀ ਹੈ। ਇਸ ਦੇ ਦੋਵੇਂ ਕੈਮਰੇ 13-13 ਮੈਗਾਪਿਕਸਲ ਦੇ ਹਨ। ਨੋਕੀਆ 8 ‘ਚ ਡੁਅਲ ਸਿਮ ਦੇ ਨਾਲ 3090 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।

About Sting Operation

Leave a Reply

Your email address will not be published. Required fields are marked *

*

themekiller.com