ਜਾਹਨਵੀ ਲਈ ਈਸ਼ਾਨ ਨੇ ਪਹਿਲੀ ਮੰਜ਼ਿਲ ਤੋਂ ਲਾਈ ਛਲਾਂਗ

47 ishaan
ਮੁੰਬਈ (Sting Operation)- ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦਾ ਭਰਾ ਈਸ਼ਾਨ ਖੱਟਰ ਅਤੇ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਹਾਲ ਹੀ ‘ਚ ਈਸ਼ਾਨ ਨੂੰ ਜਾਹਨਵੀ ਨਾਲ ਮੁੰਬਈ ‘ਚ ਦੇਖਿਆ ਗਿਆ।
ਇਨ੍ਹਾਂ ਤਸਵੀਰਾਂ ‘ਚ ਈਸ਼ਾਨ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਰਸਅਲ, ਈਸ਼ਾਨ ਜਲਦੀ-ਜਲਦੀ ‘ਚ ਜਾਹਨਵੀ ਨਾਲ ਕਾਰ ‘ਚ ਬੈਠਣਾ ਚਾਹੁੰਦੇ ਸਨ। ਇਸ ਚੱਕਰ ‘ਚ ਹੀ ਈਸ਼ਾਨ ਨੇ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਛਲਾਂਗ ਲਗਾ ਦਿੱਤੀ।
ਦੱਸਣਯੋਗ ਹੈ ਕਿ ਈਸ਼ਾਨ ਤੇ ਜਾਹਨਵੀ ਜਲਦ ਹੀ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਬਣੀ ਰਹੀ ਫਿਲਮ ‘ਧੜਕ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਵਾਲੇ ਹਨ। ਇਸ ਤੋਂ ਇਲਾਵਾ ਇਹ ਦੋਵੇਂ ਪਹਿਲਾਂ ਵੀ ਕਈ ਵਾਰ ਮੁੰਬਈ ‘ਚ ਇਕੱਠੇ ਨਜ਼ਰ ਆ ਚੁੱਕੇ ਹਨ।

About Sting Operation

Leave a Reply

Your email address will not be published. Required fields are marked *

*

themekiller.com