ਪਹਿਲੀ ਵਾਰ ਸਿਲਵਰ ਸਕ੍ਰੀਨ ‘ਤੇ ਇਕੱਠੇ ਨਜ਼ਰ ਆਉਣਗੇ ਰਣਵੀਰ-ਆਮਿਰ

48 aamirkhan
ਮੁੰਬਈ (Sting Operation)- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਤੇ ਰਣਵੀਰ ਸਿੰਘ ਹਮੇਸ਼ਾ ਹੀ ਆਪਣੇ ਕੰਮ ਨੂੰ ਲੈ ਕੇ ਸੀਰੀਅਸ ਅਤੇ ਪ੍ਰੋਫੈਸ਼ਨਲ ਹਨ। ਜਾਣਕਾਰੀ ਮੁਤਾਬਕ ਹੁਣ ਇਹ ਦੋਵੇਂ ਇਕ ਹੀ ਪ੍ਰੋਜੈਕਟ ‘ਤੇ ਕੰਮ ਕਰਨ ਵਾਲੇ ਹਨ। ਕਿਹਾ ਜਾ ਰਿਹਾ ਹੈ ਕਿ ਦੋਵੇਂ ਇਕੱਠੇ ਕਿਸੇ ਮੋਬਾਈਲ ਦੀ ਐਡ ‘ਚ ਨਜ਼ਰ ਆਉਣਗੇ। ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਰਣਵੀਰ ਅਤੇ ਆਮਿਰ ਕਿਸੇ ਪ੍ਰੋਜੈਕਟ ਲਈ ਇਕੱਠੇ ਆਏ ਹਨ।
ਫਿਲਹਾਲ ਦੋਵੇਂ ਹੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮਾਂ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਦੋਹਾਂ ਦੇ ਬਿਜ਼ੀ ਸ਼ੈਡਿਊਲ ਦੇ ਚਲਦੇ ਇਸ ਐਡ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ। ਆਮਿਰ ਇਨ੍ਹੀਂ ਦਿਨੀਂ ਫਿਲਮ ‘ਠਗਸ ਆਫ ਹਿੰਦੋਸਤਾਨ’ ਦੀ ਸ਼ੂਟਿੰਗ ‘ਚ ਬਿਜ਼ੀ ਹਨ, ਉੱਥੇ ਹੀ ਰਣਵੀਰ ਆਪਣੀ ਆਉਣ ਵਾਲੀ ਫਿਲਮ ‘ਗਲੀ ਬੁਆਏ’ ਦੀ ਸ਼ੂਟਿੰਗ ‘ਤੇ ਕੰਮ ਕਰ ਰਹੇ ਹਨ।

About Sting Operation

Leave a Reply

Your email address will not be published. Required fields are marked *

*

themekiller.com