ਬਜਟ ਮਗਰੋਂ ਸ਼ੇਅਰ ਬਾਜ਼ਾਰ ਨਹੀਂ ਆ ਰਿਹਾ ਕਾਬੂ

34 Sensax
ਮੁੰਬਈ(Sting Operation)- ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਬਜਟ ਤੋਂ ਬਾਅਦ ਲਗਾਤਾਰ ਸ਼ੇਅਰ ਮਾਰਕੀਟ ਥੱਲੇ ਆ ਰਹੀ ਹੈ। ਵੀਰਵਾਰ ਥੋੜ੍ਹਾ ਠੀਕ ਸੀ ਪਰ ਅੱਜ ਸਵੇਰ ਤੋਂ ਹੀ ਬਾਜ਼ਾਰ ਮੁੜ ਉਦਾਸ ਹੋ ਗਿਆ। ਹਫ਼ਤੇ ਦੇ ਅਖੀਰਲੇ ਕਾਰੋਬਾਰੀ ਦਿਨ ਵਿੱਚ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹਿਆ। ਸੈਂਸੇਕਸ ਕਰੀਬ 550 ਪੁਆਇੰਟ ਤੇ ਨਿਫਟੀ 150 ਪੁਆਇੰਟ ਥੱਲੇ ਆਏ। ਭਾਰਤੀ ਬਾਜ਼ਾਰ ਵਿੱਚ ਇਸ ਗਿਰਾਵਟ ਦਾ ਇੱਕ ਕਾਰਨ ਦੁਨੀਆ ਭਰ ਦੇ ਬਾਜ਼ਾਰ ਵੀ ਸਨ।
ਸ਼ੇਅਰ ਬਾਜ਼ਾਰ ਵਿੱਚੋਂ ਲੋਕ ਤੇਜ਼ੀ ਨਾਲ ਆਪਣਾ ਪੈਸਾ ਕੱਢ ਰਹੇ ਹਨ। ਨਿਫਟੀ ਦੇ ਸਾਰੇ 50 ਸ਼ੇਅਰ ਲਾਲ ਨਿਸ਼ਾਨ ‘ਤੇ ਖੜ੍ਹੇ ਹਨ। ਮੈਟਲ ਤੇ ਬੈਂਕਿੰਗ ਦੇ ਸ਼ੇਅਰਾਂ ਨੂੰ ਲੋਕ ਸਭ ਤੋਂ ਜ਼ਿਆਦਾ ਵੇਚ ਰਹੇ ਹਨ। ਮਿਡਕੈਪ ਤੇ ਸਮਾਲਕੈਪ ਸ਼ੇਅਰਾਂ ਨੂੰ ਵੀ ਵੇਚਣ ਦਾ ਦੌਰ ਚੱਲ ਰਿਹਾ ਹੈ।
ਬੀਐਸਸੀ ਦਾ 30 ਸ਼ੇਅਰਾਂ ਵਾਲਾ ਇੰਡੈੱਕਸ 488 ਪੁਆਇੰਟ ਮਤਲਬ ਕਰੀਬ 1.5 ਫ਼ੀਸਦੀ ਡਿੱਗ ਕੇ 33,925 ‘ਤੇ ਕਾਰੋਬਾਰ ਕਰ ਰਿਹਾ ਹੈ। ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈੱਕਸ ਨਿਫਟੀ 150 ਅੰਕ ਮਤਲਬ ਡਿੱਗ ਕੇ 10,426 ‘ਤੇ ਕਾਰੋਬਾਰ ਕਰ ਰਿਹਾ ਹੈ।

About Sting Operation

Leave a Reply

Your email address will not be published. Required fields are marked *

*

themekiller.com