ਬੋਲਡ ਤਸਵੀਰ ‘ਤੇ ਟਰੋਲ ਹੋਣ ‘ਤੇ ਨਾਗਾਅਰੁਜਨ ਦੀ ਨੂੰਹ ਨੇ ਦਿੱਤਾ ਕਰਾਰਾ ਜਵਾਬ

56 smantha
ਮੁੰਬਈ (Sting Operation)- ਸੁਪਰਸਟਾਰ ਨਾਗਾਅਰੁਜਨ ਦੀ ਨੂੰਹ ਸਮਾਂਥਾ ਰੂਥ ਪ੍ਰਭੂ ਇਨੀਂ ਦਿਨੀਂ ਸ਼ੂਟਿੰਗ ‘ਚ ਰੁੱਝੀ ਹੈ ਪਰ ਇਸ ਤੋਂ ਬਾਅਦ ਵੀ ਉਹ ਆਪਣੇ ਲਈ ਸਮਾਂ ਕੱਢਣਾ ਕਦੀ ਨਹੀਂ ਭੁੱਲਦੀ। ਵਿਆਹ ਦੇ ਲੱਗਭੱਗ ਚਾਰ ਮਹੀਨੇ ਬਾਅਦ ਸਮਾਂਥਾ ਆਪਣੇ ਪੁਰਾਣੇ ਅਵਤਾਰ ਵਿਚ ਵਾਪਿਸ ਆਈ ਹੈ ਅਤੇ ਇਨੀਂ ਦਿਨੀਂ ਛੁੱਟੀਆਂ ਮਨਾ ਰਹੀ ਹੈ।
ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਇਨ੍ਹਾਂ ਛੁੱਟੀਆਂ ਦੀ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਹ ਬਿਕਨੀ ਪਾ ਕੇ ਸਾਇਡ ਝੂਲੇ ‘ਤੇ ਲੇਟੀ ਹੈ। ਹੁਣ ਸਮਾਂਥਾ ਨੇ ਜਿਵੇਂ ਹੀ ਇਹ ਤਸਵੀਰ ਪੋਸਟ ਕੀਤੀ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਇੱਕ ਯੂਜ਼ਰ ਨੇ ਇਸ ਤਸਵੀਰ ‘ਤੇ ਕੁਮੈਂਟ ਕਰਦੇ ਹੋਏ ਲਿਖਿਆ ਹੈ,”ਸਾਨੂੰ ਉਂਝ ਤਾਂ ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਕੋਈ ਮਤਲੱਬ ਨਹੀਂ ਹੈ ਪਰ ‘ਨਾਗਅਰਜੁਨ’ ਦੀ ਨੂੰਹ ਹੋਣ ਦੇ ਨਾਤੇ ਪਬਲਿਕ ਪਲੇਟਫਾਰਮ ‘ਤੇ ਇਸ ਤਰ੍ਹਾਂ ਦੀ ਤਸਵੀਰ ਸ਼ਰਮਨਾਕ ਹੈ।” ਇਕ ਹੋਰ ਯੂਜ਼ਰ ਨੇ ਲਿਖਿਆ,” ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾਂ ਵੀ ਅਜਿਹਾ ਬਿਹੇਵ ਨਹੀਂ ਕਰਦੀਆਂ।”
ਇਸ ਤੋਂ ਬਾਅਦ ਸਮਾਂਥਾ ਨੇ ਵੀ ਟਰੋਲਰਸ ਨੂੰ ਉਨ੍ਹਾਂ ਦੇ ਸ਼ਬਦਾਂ ‘ਚ ਜਵਾਬ ਦਿੰਦੇ ਹੋਏ ਇਕ ਪੋਸਟ ਸ਼ੇਅਰ ਕੀਤੀ। ਇਸ ਵਿਚ ਲਿਖਿਆ ਸੀ,”ਮੈਂ ਆਪਣੇ ਰੂਲਸ ਖੁਦ ਲਿਖੇ ਤੁਹਾਨੂੰ ਵੀ ਲਿਖਣੇ ਚਾਹੀਦੇ ਹਨ ਨਾ ਕਿ ਮੇਰੇ ਲਈ।” ਖੈਰ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸਮਾਂਥਾ ਬਿਕਨੀ ‘ਚ ਨਜ਼ਰ ਆਈਆਂ ਹੈ ਪਰ ਵਿਆਹ ਤੋਂ ਬਾਅਦ ਸਮਾਂਥਾ ਦੀ ਬਿਕਨੀ ‘ਚ ਇਹ ਪਹਿਲੀ ਤਸਵੀਰ ਹੈ।

About Sting Operation

Leave a Reply

Your email address will not be published. Required fields are marked *

*

themekiller.com