ਨਵੀਂ ਦਿੱਲੀ (Sting Operation)- ਸਟੈਂਡ ਅਪ ਕਾਮੇਡੀਅਨ ਅਤੇ ਇੰਟਰਨੈੱਟ ਸੈਂਸੇਸ਼ਨ ਮੱਲਿਕਾ ਦੁਆ ਅਤੇ ਅਕਸ਼ੈ ਕੁਮਾਰ ਦੀ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੌਰਾਨ ਹੋਈ ਨਿੱਕੀ ਜਿਹੀ ਗੱਲ ਕਿੰਨੀ ਅੱਗੇ ਵੱਧ ਗਈ ਸੀ, ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ। ਸ਼ੋਅ ਦੌਰਾਨ ਅਕਸ਼ੈ ਕੁਮਾਰ ਵਲੋਂ ਆਖੀ ਗਈ ਗੱਲ ਨੂੰ ਮਲਿੱਕਾ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਮੈਂਬਰਾਂ ਨੇ ਆੜੇ ਹੱਥ ਲਿਆ ਸੀ। ਅਕਸ਼ੈ ਕੁਮਾਰ ਨੇ ਮਜ਼ਾਕ ਦੇ ਮੂਡ ‘ਚ ਕਿਹਾ ਸੀ ਕਿ ”ਤੁਸੀਂ ਉਸ ਦੀ ਵਜਾਓ ਅਤੇ ਮੈਂ ਤੁਹਾਡੀ ਵਜਾਉਂਦਾ ਹਾਂ” ‘ਤੇ ਵਿਵਾਦ ਕਾਫੀ ਲੰਬਾ ਚਲਿਆ ਸੀ।
ਟਵਿੰਕਲ ਖੰਨਾ ਵੀ ਬਾਅਦ ‘ਚ ਅਕਸ਼ੈ ਕੁਮਾਰ ਦੇ ਬਚਾਅ ‘ਚ ਅੱਗੇ ਆਈ ਸੀ ਪਰ ਫਿਰ ਗੱਲ ਖਤਮ ਹੋ ਗਈ ਸੀ ਪਰ ਅਜਿਹਾ ਲੱਗਦਾ ਹੈ ਕਿ ਮੱਲਿਕਾ ਹੁਣ ਵੀ ਪੂਰੀ ਤਰ੍ਹਾਂ ਉਹ ਗੱਲ ਨਹੀਂ ਭੁੱਲੀ ਹੈ। ਇਕ ਵਾਰ ਫਿਰ ਤੋਂ ਉਹ ਅਕਸ਼ੈ ਕੁਮਾਰ ‘ਤੇ ਨਿਸ਼ਾਨਾ ਸਾਧਣ ਤੋਂ ਪਿੱਛੇ ਨਹੀਂ ਹੱਟ ਰਹੀ ਹੈ।
ਇਸ ਵਾਰ ਉਨ੍ਹਾਂ ਨੇ ਅਕਸ਼ੈ ਕੁਮਾਰ ਦੀ ਫਿਲਮ ‘ਪੈਡਮੈਨ’ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਅਸਲ ‘ਚ ਅਕਸ਼ੈ ਕੁਮਾਰ ਇੰਨੀਂ ਦਿਨੀ ਹੱਥਾਂ ‘ਚ ਪੈਡ ਲੈ ਕੇ ਆਪਣੀ ਫਿਲਮ ‘ਪੈਡਮੈਨ’ ਦਾ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੂਰੀ ਇੰਡਸਟਰੀ ਤੋਂ ਇਸ ਦਾ ਸਮਰਥਨ ਮਿਲ ਰਿਹਾ ਹੈ।
ਕਈ ਸਿਤਾਰਿਆਂ ਨੇ ਹੱਥਾਂ ‘ਚ ਪੈਡ ਲੈ ਕੇ ਪੋਜ਼ ਦਿੰਦੇ ਹੋਏ ਕਾਫੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਅਜਿਹੇ ‘ਚ ਮੱਲਿਕਾ ਨੇ ਇਸ ਨੂੰ ਕੇਵਲ ਪ੍ਰਚਾਰ ਦਾ ਤਰੀਕਾ ਦੱਸਿਆ ਹੈ ਅਤੇ ਉਸ ਨੇ ਇਨਡਾਇਰੈਕਟਰਲੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾ ਕੇਵਲ ਹੱਥਾਂ ‘ਚ ਪੈਡ ਲੈ ਕੇ ਇੰਸਟਾਗ੍ਰਾਮ ‘ਤੇ ਪੋਸਟ ਕਰਨ ਨਾਲ ਕੁੱਝ ਨਹੀਂ ਹੋਣ ਵਾਲਾ ਹੈ।
ਉਸ ਨੇ ਅਕਸ਼ੈ ਦੇ ਇਸ ਪੂਰੇ ਚੈਲੇਂਜ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਹੱਥ ‘ਚ ਪੈਡ ਨੂੰ ਲੈ ਕੇ ਤਸਵੀਰ ਲਾਉਣ ਨਾਲ ਵੂਮੈਨ ਇਮਪਾਵਰ ਨਹੀਂ ਹੋ ਜਾਂਦੀ ਹੈ। ਮੱਲਿਕਾ ਨੇ ਇਕੱਠੇ ਕਈ ਪੋਸਟ ਲਿਖੇ ਹਨ।
ਹੁਣ ਅਜਿਹੇ ‘ਚ ਦੇਖਣਾ ਇਹ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਕੀ ਇਸ ਵਾਰ ਵੀ ਟਵਿੰਕਲ ਇਸ ਮੁੱਦੇ ‘ਤੇ ਕੁਝ ਬੋਲਦੀ ਹੈ ਜਾਂ ਸੋਸ਼ਲ ਮੀਡੀਆ ‘ਤੇ ਆਪਣੀ ਗੱਲ ਰੱਖਦੀ ਹੈ ਜਾਂ ਫਿਰ ਉਹ ਇਸ ਗੱਲ ਨੂੰ ਅਣਦੇਖਾ ਕਰਦੀ ਹੈ।