ਵਾਰਡਬੰਦੀ ‘ਤੇ ਬੈਂਸਾਂ ਨੂੰ ਹਾਈਕੋਰਟ ਤੋਂ ਝਟਕਾ

46 highcourt
ਲੁਧਿਆਣਾ(Sting Operation)- ਲੁਧਿਆਣਾ ਨਗਰ ਨਿਗਮ ਦੀ ਵਾਰਡਬੰਦੀ ਸਬੰਧੀ ਲੋਕ ਇਨਸਾਫ਼ ਪਾਰਟੀ ਵੱਲੋਂ ਹਾਈਕੋਰਟ ‘ਚ ਪਾਈ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ। ਨਿਗਮ ਚੋਣਾਂ ਦੀ ਤਾਰੀਖ਼ ਨੇੜੇ ਹੋਣ ਕਾਰਨ ਹਾਈਕੋਰਟ ਨੇ ਕੇਸ ਨੂੰ ਤਰਜ਼ੀਹ ਨਹੀਂ ਦਿੱਤੀ। ਇਸ ਤੋਂ ਪਹਿਲਾਂ ਵਾਰਡਬੰਦੀ ਦੇ ਨਿਰਦੇਸ਼ ਵੀ ਹਾਈਕੋਰਟ ਨੇ ਦਿੱਤੇ ਸੀ।
ਲੋਕ ਇਨਸਾਫ਼ ਪਾਰਟੀ ਨੇ ਕਾਂਗਰਸ ਸਰਕਾਰ ਤੇ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ‘ਤੇ ਦੋਸ਼ ਲਾਏ ਸੀ ਕਿ ਇਹ ਵਾਰਡਬੰਦੀ ਗ਼ੈਰਕਾਨੂੰਨੀ ਹੈ। ਇਸੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਪੰਜਾਬ ਤੇ ਹਰਿਆਣਾ ਹਾਈਕੋਰਟ ਗਈ ਸੀ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਅਦਾਲਤ ਦਾ ਫੈਸਲਾ ਸਿਰ ਮੱਥੇ ਹੈ। ਅੱਗੇ ਉੱਚ ਅਦਾਲਤ ‘ਚ ਕਾਨੂੰਨੀ ਚਾਰਾਜ਼ੋਈ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਹਿਲਾਂ ਨਿਗਮ ਤੇ ਨਗਰ ਕੌਂਸਲਾਂ ਵਿੱਚ ਕਥਿਤ ਤੌਰ ‘ਤੇ ਧੱਕੇਸ਼ਾਹੀ ਕੀਤੀ ਗਈ। ਹੁਣ ਲੋਕਲ ਬਾਡੀ ਡਾਇਰੈਕਟਰ-ਕਮ-ਵਾਰਡਬੰਦੀ ਕਮੇਟੀ ਦੇ ਚੇਅਰਮੈਨ ਦੇ ਇਸ਼ਾਰੇ ‘ਤੇ ਉਨ੍ਹਾਂ ਨੂੰ ਮੀਟਿੰਗ ਵਿੱਚ ਨਹੀਂ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਚੋਰ ਮੋਰੀ ਰਾਹੀਂ ਸਰਕਾਰ ਨੇ ਲੁਧਿਆਣਾ ਨਗਰ ਨਿਗਮ ਲਈ ਵਾਰਡਬੰਦੀ ਸਬੰਧੀ ਮੀਟਿੰਗ ਕੀਤੀ ਸੀ। ਇਸ ਤੋਂ ਸਰਕਾਰ ਦੀ ਨੀਤੀ ਸਪੱਸ਼ਟ ਹੋ ਗਈ ਕਿ ਉਹ ਧੱਕੇ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com