ਅਨਿਲ ਕਪੂਰ ਦੀ ਲਾਡਲੀ ਨੂੰ ਪ੍ਰੇਮੀ ਵੱਲੋਂ VALENTINES DAY ‘ਤੇ ਮਿਲਿਆ ਸ਼ਾਨਦਾਰ ਤੋਹਫਾ

51 sonam
ਮੁੰਬਈ (Sting Operation)- ਸੋਨਮ ਕਪੂਰ ਅਤੇ ਉਨ੍ਹਾਂ ਦੇ ਪ੍ਰੇਮੀ ਆਨੰਦ ਆਹੂਜਾ ਦਾ ਪਿਆਰ ਹੁਣ ਕਿਸੇ ਤੋਂ ਲੁੱਕਿਆ ਹੋਇਆ ਨਹੀਂ ਹੈ। ਇਹ ਦੋਵੇਂ ਲਵ ਬਰਡਜ਼ ਅਕਸਰ ਇਕੱਠੇ ਛੁੱਟੀਆਂ ਬਿਤਾਉਂਦੇ ਅਤੇ ਘੁੰਮਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਇਹ ਦੋਵੇਂ ਨਵੇਂ ਸਾਲ ‘ਤੇ ਇੱਕਠੇ ਲੰਡਨ ਸਨ। ਖਬਰਾਂ ਆਈਆਂ ਸਨ ਕਿ ਉੱਥੇ ਹੀ ਆਨੰਦ ਨੇ ਸੋਨਮ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ। ਹੁਣ ਜਦੋਂ ਪਿਆਰ ਦਾ ਮਹੀਨਾ ਹਰ ਪਾਸੇ ਪਿਆਰ ਬਰਸਾ ਰਿਹਾ ਹੈ ਤਾਂ ਆਨੰਦ ਨੇ ਵੀ ਪ੍ਰਪੋਜ਼ ਡੇਅ ਨੂੰ ਖਾਸ ਬਣਾ ਦਿੱਤਾ। ਉਨ੍ਹਾਂ ਨੇ ਸੋਨਮ ਨੂੰ ਖਾਸ ਤੋਹਫਾ ਭੇਜਿਆ।
ਸੋਨਮ ਨੇ ਇਹ ਤਸਵੀਰ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸਟੋਰੀ ਦੇ ਰੂਪ ‘ਚ ਸ਼ੇਅਰ ਕੀਤੀ। ਆਨੰਦ ਨੇ ਸੋਨਮ ਨੂੰ ਕੁਝ ਟੇਸਟੀ ਕੇਕ ਭੇਜੇ। ਇੱਥੇ ਚਾਕਲੇਟ ਕੇਕ ਅਤੇ ਹੋਰ ਫਲੇਵਰ ਦੇ ਵੀ ਕੇਕ ਸ਼ਾਮਿਲ ਹਨ। ਸੋਨਮ ਨੇ ਉਨ੍ਹਾਂ ਨੂੰ ਧੰਨਵਾਦ ਕਹਿਣ ਨਾਲ ਇਹ ਵੀ ਕਿਹਾ ਕਿ ਉਹ ਦੁਨੀਆ ‘ਚ ਸਭ ਤੋਂ ਚੰਗੇ ਹਨ।
ਲੰਬੇ ਸਮੇਂ ਤੋਂ ਚਰਚਾ ਹੈ ਕਿ ਸੋਨਮ ਆਨੰਦ ਆਹੂਜਾ ਨਾਲ ਰਿਲੇਸ਼ਨਸ਼ਿਪ ‘ਚ ਹੈ। ਅਕਸਰ ਦੋਵਾਂ ਨੂੰ ਨਾਲ-ਨਾਲ ਦੇਖਿਆ ਗਿਆ ਹੈ ਪਰ ਹੁਣ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਛੇਤੀ ਹੀ ਦੋਵੇਂ ਵਿਆਹ ਵੀ ਕਰ ਸਕਦੇ ਹਨ। ਇੰਨਾ ਹੀ ਨਹੀਂ ਇਹ ਵੀ ਤੈਅ ਹੋ ਗਿਆ ਹੈ ਕਿ ਵਿਆਹ ਕਿੱਥੇ ਹੋਵੇਗਾ ਅਤੇ ਸੋਨਮ ਦੇ ਵਿਆਹ ਦਾ ਲਹਿੰਗਾ ਕੌਣ ਤਿਆਰ ਕਰੇਗਾ।
ਦੱਸਿਆ ਜਾ ਰਿਹਾ ਹੈ ਕਿ ਸੋਨਮ ਅਤੇ ਆਨੰਦ ਇਸ ਸਾਲ ਜੋਧਪੁਰ ‘ਚ ਵਿਆਹ ਕਰਣਗੇ। ਜੋਧਪੁਰ ਦੇ ਉਮੇਦ ਭਵਨ ਨੂੰ ਇਸ ਦੇ ਲਈ ਬੁੱਕ ਵੀ ਕਰ ਲਿਆ ਗਿਆ ਹੈ। ਉਨ੍ਹਾਂ ਲਈ ਵਿਆਹ ਦਾ ਲਹਿੰਗਾ ਸੰਦੀਪ ਖੋਸਲਾ ਤਿਆਰ ਕਰਣਗੇ। ਇਹ ਵਿਆਹ ਵੀ ਅਨੁਸ਼ਕਾ ਅਤੇ ਵਿਰਾਟ ਦੀ ਤਰ੍ਹਾਂ ਹੀ ਨਿੱਜੀ ਸਮਾਰੋਹ ‘ਚ ਹੋਵੇਗਾ। ਸਿਰਫ ਪਰਿਵਾਰ ਅਤੇ ਕਰੀਬੀ ਲੋਕ ਸ਼ਾਮਿਲ ਹੋਣਗੇ। ਫਿਲਹਾਲ ਡੇਟ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ ਪਰ ਇਹ ਜ਼ਰੂਰ ਪਤਾ ਲੱਗਿਆ ਹੈ ਕਿ ਉਹ ਇਸ ਸਾਲ ਜੂਨ ਮਹੀਨੇ ਵਿਆਰ ਕਰਣਗੇ।

About Sting Operation

Leave a Reply

Your email address will not be published. Required fields are marked *

*

themekiller.com