ਮੁੰਬਈ (Sting Operation)- ‘ਬਿੱਗ ਬੌਸ 7’ ਦੀ ਜੇਤੂ ਤੇ ਟੀ. ਵੀ. ਐਕਟਰ ਕੁਸ਼ਾਲ ਟੰਡਨ ਨਾਲ ਖੂਬ ਸੁਰਖੀਆਂ ਬਟੋਰ ਚੁੱਕੀ ਗੌਹਰ ਖਾਨ ਇਕ ਵਾਰ ਫਿਰ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ‘ਚ ਹੈ। ਖਬਰ ਹੈ ਕਿ ਉਹ ਅੱਜਕਲ ਸੀਕ੍ਰੇਟਲੀ ਕਿਸੇ ਨੂੰ ਡੇਟ ਕਰ ਰਹੀ ਹੈ।
ਚਰਚਾਵਾਂ ਦੀ ਮੰਨੀਏ ਤਾਂ ਗੌਹਰ ਦਾ ਕੋਰੀਓਗਰਾਫਰ ਮੇਲਵਿਨ ਲੁਈਸ ਨਾਲ ਰਿਲੇਸ਼ਨਸ਼ਿਪ ਚੱਲ ਰਿਹਾ ਹੈ। ਗੌਹਰ ਨੇ ਮੇਲਵਿਨ ਨਾਲ ਤਿੰਨ ਮਹੀਨੇ ਪਹਿਲਾਂ ਇਕ ਡਾਂਸ ਵੀਡੀਓ ‘ਚ ਇੱਕਠੇ ਕੰਮ ਕੀਤਾ ਸੀ।
ਉਸੇ ਸਮੇਂ ਦੋਹਾਂ ਦੀ ਦੋਸਤੀ ਦੇ ਕਿੱਸੇ ਸੁਣੇ ਜਾ ਰਹੇ ਹਨ। ਦੋਹਾਂ ਨੇ ਡਾਂਸ ਵੀਡੀਓ ‘ਆਤੇ-ਜਾਤੇ ਹੱਸਦੇ ਗਾਤੇ’ ‘ਚ ਧਮਾਕੇਦਾਰ ਡਾਂਸ ਕੀਤਾ ਸੀ।
ਗੀਤ ‘ਚ ਇਨ੍ਹਾਂ ਦੀ ਕੈਮਿਸਚਰੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਦੋਹਾਂ ਨੂੰ ਇੱਕਠੇ ਕਈ ਵਾਰ ਸਪਾਟ ਕੀਤਾ ਗਿਆ।
ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੀਆਂ ਕਈ ਤਸਵੀਰਾਂ ਹਨ। ਹਾਲ ਹੀ ‘ਚ ਉਨ੍ਹਾਂ ਨੇ ‘ਕੁਝ ਕੁਝ ਹੋਤਾ ਹੈ’ ਫਿਲਮ ਦੇ ਮਸ਼ਹੂਰ ਡਾਇਲਾਗ ‘ਤੇ ਲਿਪ-ਸਿੰਗ ਕੀਤਾ ਸੀ, ਜੋ ਕਿ ਕਮਾਲ ਦਾ ਸੀ।
ਸੂਤਰਾਂ ਮੁਤਾਬਕ ਉਹ ਦੋਵੇਂ ਇਕ-ਦੂਜੇ ਦੀ ਕੰਪਨੀ ਨੂੰ ਕਾਫੀ ਪਸੰਦ ਕਰਦੇ ਹਨ। ਗੌਹਰ-ਮੇਲਵਿਨ ਦਾ ਰਿਲੇਸ਼ਨਸ਼ਿਪ ਕਾਫੀ ਮਜ਼ਬੂਤ ਹੋ ਰਿਹਾ ਹੈ।
ਉਂਝ ਇਸ ਤੋਂ ਪਹਿਲਾਂ ਗੌਹਰ ਦਾ ਨਾਂ ਹਰਸ਼ਵਰਧਨ ਰਾਣੇ ਤੇ ਜੈਕੀ ਬਗਨਾਨੀ ਨਾਲ ਵੀ ਜੋੜਿਆ ਜਾ ਚੁੱਕਾ ਹੈ ਪਰ ਅਦਾਕਾਰਾ ਨੇ ਅਜਿਹੀਆਂ ਖਬਰਾਂ ਨੂੰ ਸਿਰਫ ਅਫਵਾਹ ਦੱਸਿਆ।
ਦੱਸਣਯੋਗ ਹੈ ਕਿ ਐਕਟਰ ਕੁਸ਼ਾਲ ਟੰਡਨ ਨਾਲ ਇਨ੍ਹਾਂ ਦੇ ਬ੍ਰੇਕਅੱਪ ਦੀ ਵਜ੍ਹਾ ਨੇ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਕੁਸ਼ਾਲ ਨੇ ਗੌਹਰ ਨਾਲ ਬ੍ਰੇਕਅੱਪ ਕਰਨ ਦੀ ਵਜ੍ਹਾ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਗੌਹਰ ਉਨ੍ਹਾਂ ਦਾ ਧਰਮ ਬਦਲਣਾ ਚਾਹੁੰਦੀ ਹੈ।
ਹਾਲ ਹੀ ‘ਚ ਗੌਹਰ ਖਾਨ, ਵਿਦਿਆ ਦੀ ਫਿਲਮ ‘ਬੇਗਮ ਜਾਨ’ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ‘ਰੁਬੀਨਾ’ ਦੇ ਕਿਰਦਾਰ ‘ਚ ਗੌਹਰ ਦੀ ਅਦਾਇਗੀ ਨੂੰ ਖੂਬ ਸਰਾਹਿਆ ਗਿਆ।