ਕਰੀਨਾ ਨਾਲ ਰਹਿ ਕੇ ਬਦਲੀ ਸੈਫ ਦੀ ਲਾਡਲੀ ਧੀ, ਮਾਂ ਅੰਮ੍ਰਿਤਾ ਨੇ ਲਾਇਆ ਇਹ ਦੋਸ਼

53 kareena
ਮੁੰਬਈ (Sting Operation)- ਬਾਲੀਵੁੱਡ ਦੀ ਸਭ ਤੋਂ ਵਿਵਾਦਿਤ ਜੋੜੀਆਂ ‘ਚ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਜੋੜੀ ਕਾਫੀ ਸੁਰਖੀਆਂ ‘ਚ ਰਹੀ। ਖੁਦ ਤੋਂ 12 ਸਾਲ ਵੱਡੀ ਅੰਮ੍ਰਿਤਾ ਨਾਲ ਵਿਆਹ ਕਰਨ ਲਈ ਸੈਫ ਅਲੀ ਖਾਨ ਨੇ ਆਪਣੇ ਘਰਵਾਲਿਆਂ ਦੇ ਖਿਲਾਫ ਜਾਣ ਨੂੰ ਵੀ ਤਿਆਰ ਸਨ ਪਰ ਦੋਹਾਂ ਦਾ ਵਿਆਹ ਜ਼ਿਆਦਾ ਦਿਨਾਂ ਤੱਕ ਟਿਕ ਨਾ ਸਕਿਆ ਸੀ।
ਬਾਅਦ ‘ਚ ਸੈਫ ਨੇ ਕਰੀਨਾ ਕਪੂਰ ਨਾਲ ਵਿਆਹ ਕਰਵਾ ਲਿਆ ਸੀ ਤੇ ਹੁਣ ਦੋਵਾਂ ਦਾ ਇਕ ਬੇਟਾ ਵੀ ਹੈ। ਅੰਮ੍ਰਿਤਾ ਸਿੰਘ ਤੇ ਕਰੀਨਾ ਕਪੂਰ ਖਾਨ ਨੂੰ ਕਦੇ ਵੀ ਇਕੱਠੇ ਨਹੀਂ ਦੇਖਿਆ ਗਿਆ ਤੇ ਨਾ ਹੀ ਦੋਵਾਂ ਨੂੰ ਇਕ-ਦੂਜੇ ਬਾਰੇ ਗੱਲ ਕਰਦੇ ਸੁਣਿਆ ਗਿਆ। ਅੰਮ੍ਰਿਤਾ ਦੇ ਦੋਵੇਂ ਬੱਚੇ ਕਰੀਨਾ ਨਾਲ ਇਕ ਸਪੈਸ਼ਲ ਬਾਂਡਿੰਗ ਸ਼ੇਅਰ ਕਰਦੇ ਹਨ ਪਰ ਮਾਂ ਅੰਮ੍ਰਿਤਾ ਨੂੰ ਕਰੀਨਾ ਨਾਲ ਉਸ ਦੇ ਬੱਚਿਆਂ ਦਾ ਘੁਲਣਾ-ਮਿਲਣਾ ਬਿਲਕੁਲ ਪਸੰਦ ਨਹੀਂ ਹੈ।
ਇਕ ਇੰਟਰਵਿਊ ਦੌਰਾਨ ਅੰਮ੍ਰਿਤਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਮੈਂ ਕਦੇ ਵੀ ਸਾਰਾ ਨੂੰ ਕਰੀਨਾ ਨਾਲ ਮਿਲਣ ਤੋਂ ਨਹੀਂ ਰੋਕਿਆ ਤੇ ਨਾ ਹੀ ਮੈਨੂੰ ਕਰੀਨਾ ਤੋਂ ਕੋਈ ਮੁਸ਼ਕਿਲ ਹੈ ਪਰ ਖਬਰਾਂ ਦੀ ਮੰਨੀਏ ਤਾਂ ਕੁਝ ਦਿਨ ਪਹਿਲਾਂ ਹੀ ਕਰੀਨਾ ਦੇ ਜਨਮਦਿਨ ‘ਤੇ ਸਾਰਾ ਅਲੀ ਖਾਨ ਨੇ ਇਕ ਕ੍ਰਾਪ ਟਾਪ ਪਾਇਆ ਸੀ, ਜੋ ਅੰਮ੍ਰਿਤਾ ਨੂੰ ਬਿਲਕੁਲ ਪਸੰਦ ਨਹੀਂ ਆਇਆ ਸੀ।
ਅਜਿਹਾ ਮੰਨਿਆ ਜਾ ਰਿਹਾ ਸੀ ਕਿ ਅੰਮ੍ਰਿਤਾ ਚਾਹੁੰਦੀ ਹੈ ਕਿ ਸਾਰਾ ਮੇਰੇ ਵਾਂਗ ਹੀ ਸੂਟ ਸਲਵਾਰ ਪਾਵੇ। ਅੰਮ੍ਰਿਤਾ ਨੂੰ ਲੱਗਦਾ ਹੈ ਕਿ ਕਰੀਨਾ ਨਾਲ ਰਹਿ ਕੇ ਸਾਰਾ ਦੇ ਕੱਪੜਿਆਂ ਦਾ ਸਟਾਈਲ ਬਦਲ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com