ਗੂਗਲ ਕਰ ਰਿਹਾ ਸਰਚ ‘ਚ ਹੇਰ-ਫੇਰ

23 google
ਨਵੀਂ ਦਿੱਲੀ(Sting Operation)- ਦੁਨੀਆ ਭਰ ਵਿੱਚ ਕੰਮ ਕਰ ਰਹੀ ਕੰਪਨੀ ਗੂਗਲ ਸਰਚ ਵਿੱਚ ਹੇਰ-ਫੇਰ ਕਰ ਰਹੀ ਹੈ। ਇਸ ਕਰਕੇ ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀਸੀਆਈ) ਨੇ ਸਰਚ ਇੰਜਨ ਗੂਗਲ ‘ਤੇ ਭਾਰਤੀ ਬਾਜ਼ਾਰ ਵਿੱਚ ਗ਼ਲਤ ਵਪਾਰ ਲਈ 136 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਗੂਗਲ ‘ਤੇ ਭਾਰਤ ਵਿੱਚ ਜੁਰਮਾਨਾ ਲਾਏ ਜਾਣ ਦਾ ਇਹ ਅਨੋਖਾ ਮਾਮਲਾ ਹੈ। ਇਲਜ਼ਾਮ ਹੈ ਕਿ ਗੂਗਲ ਨੇ ਆਨਲਾਈਨ ਸਰਚ ਇੰਜਨ ਬਾਜ਼ਾਰ ਵਿੱਚ ਆਪਣੇ ਦਬਦਬੇ ਦਾ ਫ਼ਾਇਦਾ ਚੁੱਕਦੇ ਹੋਏ ਸਰਚ ਵਿੱਚ ਹੇਰ-ਫੇਰ ਕੀਤਾ।
ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀਸੀਆਈ) ਨੇ ਸਾਲ 2012 ਵਿੱਚ ਦਰਜ ਸ਼ਿਕਾਇਤ ‘ਤੇ ਇਹ ਕਾਰਵਾਈ ਹੋਈ ਹੈ। ਗੂਗਲ ‘ਤੇ ਇਹ ਜੁਰਮਾਨਾ ‘ਕੰਪੀਟੀਸ਼ਨ ਰੋਕੂ ਵਿਹਾਰ’ ਦੇ ਮਾਮਲੇ ਵਿੱਚ ਕੀਤਾ ਗਿਆ ਹੈ। ਗੂਗਲ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਕਮਿਸ਼ਨ ਦੀਆਂ ਚਿੰਤਾਵਾਂ ਦਾ ਪਤਾ ਲਾ ਰਹੇ ਹਾਂ। ਇਸ ਤੋਂ ਬਾਅਦ ਅਸੀਂ ਆਪਣੇ ਅਗਲੇ ਕਦਮ ਬਾਰੇ ਫ਼ੈਸਲਾ ਕਰਾਂਗੇ।
ਸੀਸੀਆਈ ਦੇ ਆਦੇਸ਼ ਮੁਤਾਬਕ ਕੰਪਨੀ ਨੇ ਇਹ ਜੁਰਮਾਨਾ ਵਿੱਤੀ ਸਾਲ 2013, 2014 ਤੇ 2015 ਵਿੱਚ ਭਾਰਤੀ ਕਮਾਈ ਦਾ ਪੰਜ ਫ਼ੀਸਦੀ ਦੇ ਬਰਾਬਰ ਹੈ ਜੋ ਕਿ 135.86 ਕਰੋੜ ਰੁਪਏ ਬਣਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com