ਟੁਕੜਿਆਂ ‘ਚ ਵਿਕੇਗੀ ਐਂਬੀ ਵੈਲੀ ਦੀ ਜਾਇਦਾਦ

28 sahara
ਨਵੀਂ ਦਿੱਲੀ(Sting Operation)- ਸੁਪਰੀਮ ਕੋਰਟ ਨੇ ਸਹਾਰਾ ਸਮੂਹ ਦੇ ਪ੍ਰਾਜੈਕਟ ਐਂਬੀ ਵੈਲੀ ਦੀ ਜਾਇਦਾਦ ਨੂੰ ਟੁਕੜਿਆਂ ‘ਚ ਵੇਚਣ ਦੀ ਇਜਾਜ਼ਤ ਦੇ ਦਿੱਤੀ। ਬੰਬੇ ਹਾਈਕੋਰਟ ਦੇ ਅਧਿਕਾਰਤ ਲਿਕਵਿਡੇਟਰ ਨੇ ਅਦਾਲਤ ਨੂੰ ਦੱਸਿਆ ਕਿ ਸੰਪੂਰਨ ਐਂਬੀ ਵੈਲੀ ਟਾਊਨਸ਼ਿਪ ਨੂੰ ਵੇਚਣ ਲਈ 142 ਅਖ਼ਬਾਰਾਂ ‘ਚ ਦੋ ਇਸ਼ਤਿਹਾਰ ਜਾਰੀ ਕੀਤੇ ਗਏ ਪਰ ਇਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਨਹੀਂ ਆਏ।
ਲਿਕਵਿਡੇਟਰ ਨੇ ਕਿਹਾ ਕਿ ਪੂਰਾ ਟਾਊਨਸ਼ਿਪ ਖ਼ਰੀਦਣ ਲਈ ਕੋਈ ਸਾਹਮਣੇ ਨਹੀਂ ਆ ਰਿਹਾ, ਇਸ ਲਈ ਇਸ ਨੂੰ ਟੁਕੜਿਆਂ ‘ਚ ਵੇਚਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਲਿਕਵਿਡੇਟਰ ਨੇ ਅਦਾਲਤ ਨੂੰ ਕਿਹਾ ਕਿ ਐਂਬੀ ਵੈਲੀ ਸਥਿਤ ਅੰਤਰਰਾਸ਼ਟਰੀ ਸਕੂਲ, ਗੋਲਫ ਕੋਰਸ, ਹਵਾਈ ਅੱਡਾ, ਕਨਵੈੱਨਸ਼ਨ ਸੈਂਟਰ ਅਤੇ ਹੋਟਲ ਨੂੰ ਇਕੱਠੇ ਵੇਚਣ ਦੀ ਬਜਾਇ ਵੱਖ-ਵੱਖ ਵੇਚਿਆ ਜਾ ਸਕਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com