ਦੀਪਿਕਾ ਸਾਹਮਣੇ ਅਮਿਤਾਭ-ਸ਼ਾਹਰੁਖ ਭਰ ਰਹੇ ਪਾਣੀ, ਜਾਣੋ ਕੀ ਹੈ ਮਾਮਲਾ

52 srk
ਮੁੰਬਈ (Sting Operation)- ਹਾਲੀਵੁੱਡ ‘ਚ ਹੱਥ ਅਜ਼ਮਾ ਚੁੱਕੀ ਦੀਪਿਕਾ ਪਾਦੂਕੋਣ ਦੇ ਸਿਤਾਰੇ ਇੰਨੀਂ-ਦਿਨੀਂ ਬੁਲੰਦੀਆਂ ‘ਚ ਹਨ। ਹਾਲ ਹੀ ‘ਚ ਉਨ੍ਹਾਂ ਦੀ ਫਿਲਮ ‘ਪਦਮਾਵਤ’ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋਈ ਤਾਂ ਉੱਥੇ ਹੁਣ ਉਨ੍ਹਾਂ ਨੇ ‘ਕਵਾਂਟਿਕੋ’ ਗਰਲ ਪ੍ਰਿਯੰਕਾ ਚੋਪੜਾ, ਸ਼ਾਹਰੁਖ ਖਾਨ ਤੇ ਅਮਿਤਾਭ ਬੱਚਨ ਵਰਗੇ ਸਟਾਰਜ਼ ਨੂੰ ਟਾਪ ਐਕਟਰਜ਼ ਦੀ ਲਿਸਟ ‘ਚ ਪਿੱਛੇ ਛੱਡ ਦਿੱਤਾ ਹੈ।
ਇਕ ਅੰਗਰੇਜੀ ਵੈਬਸਾਈਟ ਨੇ ਲਿਸਟ ਜਾਰੀ ਕੀਤੀ ਹੈ, ਜਿਸ ‘ਚ ਦੀਪਿਕਾ ਤੀਜੇ ਸਥਾਨ ‘ਤੇ ਹੈ। 2018 ਦੀ ਇਸ ਲਿਸਟ ‘ਚ ਸ਼ਾਮਲ ਸਟਾਰ ਦੀ ਰੈਕਿੰਗ ਸੋਸ਼ਲ ਮੀਡੀਆ ਦੇ ਆਧਾਰ ‘ਤੇ ਬਣਾਈ ਗਈ ਹੈ।
ਇਸ ‘ਚ ਫੇਸਬੁੱਕ, ਇੰਸਟਾਗਰਾਮ, ਟਵਿਟਰ, ਯੂਟਿਊਬ, ਗੂਗਲ ਪਲੱਸ ਤੋਂ ਇਲਾਵਾ ਗਲੋਬਲ ਡਾਟਾ ਵੀ ਸ਼ਾਮਲ ਹੁੰਦਾ ਹੈ। ਇਸ ਡਾਟਾ ਨੂੰ ਸੋਸ਼ਲ ਮੀਡੀਆ ਦੀ ਐਨਾਲਿਸਟ ਕੰਪਨੀ MVPindex ਤੋਂ ਲਿਆ ਗਿਆ ਹੈ। ਇਸ ਡਾਟਾ ਦੇ ਆਧਾਰ ‘ਤੇ ਹੀ ਸਟਾਰਜ਼ ਦੀ ਰੈਕਿੰਗ ਤੈਅ ਹੁੰਦੀ ਹੈ।
ਇਸ ਲਿਸਟ ‘ਚ ਟਾਪ 3 ਦੀ ਪੁਜੀਸ਼ਨ ‘ਚ ਦੀਪਿਕਾ ਹੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਦਾ ਨਾਂ ਸ਼ਾਮਲ ਹੈ। ਉੱਥੇ ਪ੍ਰਿਯੰਕਾ ਨੂੰ ਇਸ ਲਿਸਟ ‘ਚ 8ਵਾਂ ਸਥਾਨ ਮਿਲਿਆ ਹੈ, ਜਦਕਿ ਹਾਲੀਵੁੱਡ ਸਟਾਰ ਡਵੇਨ ਜਾਨਸਨ ਨੂੰ ਪਹਿਲਾ ਸਥਾਨ ਤਾਂ ਉੱਥੇ ਕੇਵਿਨ ਹਾਰਟ ਨੂੰ ਦੂਜਾ ਸਥਾਨ ਮਿਲਿਆ ਹੈ।
ਦੀਪਿਕਾ ਪਾਦੂਕੋਣ ਬੀਤੇ ਕੁਝ ਸਮੇਂ ਤੋਂ ਲੋਕਾਂ ਵਿਚਕਾਰ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਦੀ ਵਜ੍ਹਾ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਪਦਮਾਵਤ’ ਹੈ, ਜਿਸ ‘ਤੇ ਕਾਫੀ ਬਵਾਲ ਮਚਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਦੀ ਹੁਣ ਤੱਕ ਸੱਤ ਫਿਲਮਾਂ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਚੁੱਕੀਆਂ ਹਨ ਤਾਂ ਉੱਥੇ 2 ਫਿਲਮਾਂ 200 ਕਰੋੜ ਦੇ ਕਲੱਬ ‘ਚ। ਇਸ ਲਿਸਟ ‘ਚ ਅਮਰੀਕੀ ਸਟਾਰ ਮਿਲੀ ਬੌਬੀ ਬ੍ਰਾਊਨ, ਡਵ ਕੈਮਰਨ, ਜੈਨੀਫਰ ਲੋਪੇਜ ਜਾ ਨਾਂ ਵੀ ਸ਼ਾਮਲ ਹੈ।

About Sting Operation

Leave a Reply

Your email address will not be published. Required fields are marked *

*

themekiller.com