ਪੁਨੀਸ਼-ਬੰਦਗੀ ਦੇ ਚਰਚੇ ਮੁੜ ਬਣੀਆਂ ਸੁਰਖੀਆਂ, ਲਿਵ ਇਨ ‘ਚ ਰਹਿਣ ਦਾ ਖਦਸ਼ਾ

55 punish
ਮੁੰਬਈ (Sting Operation)- ‘ਬਿੱਗ ਬੌਸ 11’ ਦੇ ਘਰ ਤੋਂ ਮਸ਼ਹੂਰ ਹੋਇਆ ਸੈਲੀਬ੍ਰਿਟੀ ਕੱਪਲ ਪੁਨੀਸ਼ ਸ਼ਰਮਾ ਤੇ ਬੰਦਗੀ ਕਾਲਰਾ ਦਾ ਅਫੇਅਰ ਹੁਣ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਪਰਵਾਨ ਚੜ੍ਹ ਰਿਹਾ ਹੈ। ਦੋਵੇਂ ਹਾਲ ਹੀ ‘ਚ ਛੁੱਟੀਆਂ ਮਨਾ ਕੇ ਵਾਪਸ ਆਏ ਹਨ। ਖਬਰਾਂ ਆ ਰਹੀਆਂ ਸਨ ਕਿ ਦੋਵੇਂ ਇੱਕਠੇ ਰਹਿ ਰਹੇ ਹਨ ਤੇ ਇਸ ਵਜ੍ਹਾ ਤੋਂ ਬੰਦਗੀ ਦੇ ਮਕਾਨ ਮਾਲਕ ਨੇ ਉਨ੍ਹਾਂ ਨੂੰ ਘਰ ਖਾਲੀ ਕਰਨ ਲਈ ਕਹਿ ਦਿੱਤਾ ਹੈ। ਖਬਰਾਂ ਮੁਤਾਬਕ ਪੁਨੀਸ਼ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਇਹ ਸਭ ਬਕਵਾਸ ਹੈ।
ਉਹ ਹੋਟਲ ‘ਚ ਰਹਿ ਰਹੇ ਹਨ ਤੇ ਬੰਦਗੀ ਘਾਟਕੋਪਰ ਤੋਂ ਅੰਧੇਰੀ ਸ਼ਿਫਟ ਹੋਈ ਹੈ ਕਿਉਂਕਿ ਉੱਥੋਂ ਉਨ੍ਹਾਂ ਨੂੰ ਵਰਕ ਪਲੇਸ ਨੇੜੇ ਪੈਂਦਾ ਹੈ। ਅਸੀਂ ਲਿਵ ਇਨ ‘ਚ ਨਹੀਂ ਰਹਿ ਰਹੇ। ਮੈਂ ਦਿੱਲੀ ਤੋਂ ਮੁੰਬਈ ਆਉਂਦਾ ਰਹਿੰਦਾ ਹਾਂ ਤੇ ਮੈਂ ਹੋਟਲ ‘ਚ ਰਹਿ ਰਿਹਾ ਹਾਂ। ਜ਼ਿਕਰਯੋਗ ਹੈ ਕਿ ਸ਼ੋਅ ਦੌਰਾਨ ਵੀ ਅਜਿਹੀਆਂ ਖਬਰਾਂ ਆਈਆਂ ਸਨ ਕਿ ਬੰਦਗੀ ਦੇ ਮਕਾਨ ਮਾਲਕ ਨੇ ਉਨ੍ਹਾਂ ਦੇ ਘਰਵਾਲਿਆਂ ਨੂੰ ਘਰ ਖਾਲੀ ਕਰਨ ਲਈ ਕਹਿ ਦਿੱਤਾ ਸੀ ਪਰ ਬਾਅਦ ‘ਚ ਬੰਦਗੀ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ।
ਹਾਲ ਹੀ ‘ਚ ਬੰਦਗੀ ਕਾਲਰਾ ਨੂੰ ਬੋਲਡ ਤਸਵੀਰਾਂ ਇੰਸਟਾਗਰਾਮ ‘ਤੇ ਸ਼ੇਅਰ ਕਰਨਾ ਮਹਿੰਗਾ ਪਿਆ ਹੈ। ਉਨ੍ਹਾਂ ਦੀਆਂ ਤਸਵੀਰਾਂ ‘ਤੇ ਲੋਕ ਭੱਦੇ ਕੁਮੈਂਟ ਕਰ ਰਹੇ ਹਨ। ਉਂਝ ਇਹ ਪਹਿਲੀ ਵਾਰ ਨਹੀਂ ਹੈ ਕਿ ਬੰਦਗੀ ਕਾਲਰਾ ਨੇ ਆਪਣੀਆਂ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਪਹਿਲਾਂ ਵੀ ਪ੍ਰਸ਼ੰਸਕ ਉਨ੍ਹਾਂ ਨੂੰ ਬੋਲਡ ਲੁੱਕ ‘ਚ ਦੇਖ ਚੁੱਕੇ ਹਨ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।
ਪੁਨੀਸ਼ ਸ਼ਰਮਾ ਨਾਲ ਅਕਸਰ ਉਹ ਤਸਵੀਰਾਂ ਪਾਉਂਦੀ ਰਹਿੰਦੀ ਹੈ। ‘ਬਿੱਗ ਬੌਸ 11’ ‘ਚ ਰੋਮਾਂਸ ਦਾ ਤੜਕਾ ਲਗਾ ਉਣ ਵਾਲੀ ਪੁਨੀਸ਼ ਤੇ ਬੰਦਗੀ ਦੀ ਜੋੜੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈ ਸੀ। ਦੋਵੇਂ ਇਸ ਵਾਰ ਇੱਕਠੇ ਵੈਲੇਨਟਾਈਨ ਡੇਅ ਸੈਲੀਬ੍ਰੇਟ ਕਰਨ ਦੀ ਯੋਜਨਾ ਬਣਾ ਰਹੇ ਹਨ।

About Sting Operation

Leave a Reply

Your email address will not be published. Required fields are marked *

*

themekiller.com