ਪ੍ਰਧਾਨ ਮੰਤਰੀ ਮੋਦੀ ਦੱਸਣਗੇ ‘ਪ੍ਰੀਖਿਆ ਤਣਾਅ ਘੱਟ ਕਰਨ’ ਦਾ ਫਾਰਮੂਲਾ

57 modi
ਨਵੀਂ ਦਿੱਲੀ(Sting Operation)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਫਰਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ‘ਪ੍ਰੀਖਿਆ ਤਣਾਅ ਕਿਵੇਂ ਘੱਟ ਕਰਨ’ ਮੁੱਦੇ ‘ਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਰੂ-ਬਰੂ ਹੋਣਗੇ।
ਉਚੇਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੂਰਦਰਸ਼ਨ ਵਲੋਂ ਡੀ.ਡੀ. ਨੈਸ਼ਨਲ, ਡੀ.ਡੀ. ਨਿਊਜ਼ ਤੇ ਡੀ.ਡੀ. ਇੰਡੀਆ ਚੈਨਲਾਂ ਰਾਹੀਂ ਇਸ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।
ਇਹ ਪ੍ਰੋਗਰਾਮ ਰੇਡੀਓ ਚੈਨਲਾਂ (ਆਲ ਇੰਡੀਆ ਰੇਡੀਓ ਮੀਡੀਅਮ ਵੇਵ, ਆਲ ਇੰਡੀਆ ਰੇਡੀਓ ਐਫ. ਐਮ. ਚੈਨਲ), ਪ੍ਰਧਾਨ ਮੰਤਰੀ ਦਫ਼ਤਰ, ਮਨੁੱਖੀ ਸਰੋਤ ਵਿਕਾਸ ਮੰਤਰਾਲੇ, ਦੂਰਦਰਸ਼ਨ ਦੀ ਵੈੱਬਸਾਈਟ ਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਯੂ-ਟਿਊਬ ਚੈਨਲ, ਫੇਸਬੁੱਕ ਲਾਈਵ ਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਚੈਨਲਾਂ ‘ਤੇ ਵੀ ਉਪਲਬਧ ਰਹੇਗਾ।

About Sting Operation

Leave a Reply

Your email address will not be published. Required fields are marked *

*

themekiller.com