ਬਰਤਾਨਵੀ ਸੰਸਦ ‘ਚ ਕਰਮਚਾਰੀ ਹੁੰਦੇ ਹਨ ਸਰੀਰਕ ਸ਼ੋਸ਼ਣ ਦੇ ਸ਼ਿਕਾਰ

22 rape
ਲੰਡਨ(Sting Operation)- ਬਰਤਾਨੀਆਂ ਦੀ ਸੰਸਦ ‘ਚ ਕੰਮ ਕਰਨ ਵਾਲੇ ਹਰ ਪੰਜਾਂ ‘ਚੋਂ 1 ਕਰਮਚਾਰੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਬੀਤੇ ਵਰ੍ਹੇ ਇਕ ਤਿਹਾਈ ਤੋਂ ਵੱਧ ਅਤੇ ਲਗਪਗ ਅੱਧੀਆਂ ਔਰਤਾਂ ਨੇ ਅਜਿਹੇ ਸ਼ੋਸ਼ਣ ਤੋਂ ਪੀੜਤ ਹੋਣ ਦੀ ਸ਼ਿਕਾਇਤ ਕੀਤੀ ਹੈ।
ਇਨ੍ਹਾਂ ਪੀੜਤਾਂ ਨੇ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਬਣਾਏ ਗਏ ਸੰਸਦ ਮੈਂਬਰਾਂ ਦੇ ਇਕ ਸਮੂਹ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਬਿਹਤਰ ਸੁਰੱਖਿਆ ਤੇ ਮਦਦ ਦੇਣ ਲਈ ਮੰਗ ਕੀਤੀ।
ਸੰਸਦ ਮੈਂਬਰ ਅਤੇ ਬਿ੍ਟਿਸ਼ ਸੰਸਦ ਦੀ ਨੇਤਾ ਐਾਡਰਿਆ ਲੀਡਸਮ ਨੇ ਕਿਹਾ ਕਿ ਇਹ ਰਿਪੋਰਟ ਜਾਰੀ ਹੋਣਾ, ਸਾਡੀ ਰਾਜਨੀਤੀ ਲਈ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਇਹ ਸੰਸਦ ਲਈ ਜ਼ਰੂਰੀ ਬਦਲਾਅ ਦੀ ਦਿਸ਼ਾ ਵੱਲ ਇਕ ਪਹਿਲ ਕਦਮੀ ਹੈ।

About Sting Operation

Leave a Reply

Your email address will not be published. Required fields are marked *

*

themekiller.com