ਬ੍ਰਿਟੇਨ ਵਿੱਚ ਬਿਟਕੁਆਇਨ ‘ਤੇ ਨਵੀਂ ਸਖ਼ਤਾਈ…

20 bitcoine
ਲੰਡਨ(Sting Operation)- ਅਮਰੀਕਾ ਤੋਂ ਪਿੱਛੋਂ ਬ੍ਰਿਟੇਨ ਨੇ ਕ੍ਰੈਡਿਟ ਕਾਰਡ ਨਾਲ ਬਿਟਕੁਆਇਨ ਦੀ ਖਰੀਦ ਉਤੇ ਰੋਕ ਲਾ ਦਿੱਤੀ ਹੈ। ਲਾਇਡਸ ਬੈਂਕਿਗ ਗਰੁੱਪ, ਹੈਲੀਫੈਕਸ, ਬੈਂਕ ਆਫ ਸਕਾਟਲੈਂਡ, ਐਮ ਬੀ ਐਨ ਏ ਅਤੇ ਯਕੀਨੀ ਰੂਪ ਨਾਲ ਲਾਇਡਸ ਨੇ ਗਾਹਕਾਂ ਨੂੰ ਕ੍ਰੈਡਿਟ ਕਾਰਡ ਨਾਲ ਬਿਟਕੁਆਇਨ ਖਰੀਦਣ ਤੋਂ ਰੋਕ ਦਿੱਤਾ ਹੈ। ਲਾਇਡਸ ਬੈਂਕਿੰਗ ਦੇ ਬੁਲਾਰੇ ਨੇ ਦੱਸਿਆ ਕਿ ਕ੍ਰਿਪਟੋਕਰੰਸੀਜ਼ ਦੀ ਖਰੀਦ ਨਾਲ ਜੁੜੇ ਕ੍ਰੈਡਿਟ ਕਾਰਡ ਲੈਣ-ਦੇਣ ਨੂੰ ਅਸੀਂ ਸਵੀਕਾਰ ਨਹੀਂ ਕਰ ਰਹੇ। ਇਸ ਕਰੰਸੀ ਵਿੱਚ ਨਿਵੇਸ਼ ਕਰਨ ਤੋਂ ਆਪਣੇ ਲੋਕਾਂ ਨੂੰ ਰੋਕਣ ਲਈ ਬ੍ਰਿਟੇਨ ਦੇ ਬੈਂਕਾਂ ਨੇ ਪਹਿਲਾ ਕਦਮ ਉਠਾਇਆ ਹੈ। ਇਸ ਨੂੰ ਖਰੀਦਣ ਦੇ ਲਾਲਚ ਵਿੱਚ ਲੋਕ ਕਰਜ਼ਾ ਲੈਂਦੇ ਹਨ ਤੇ ਕਰਜ਼ਦਾਰ ਬਣਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਸਾਲ 2017 ਵਿੱਚ ਬਿਟਕੁਆਇਨ ਦੀ ਕੀਮਤ ਜਨਵਰੀ ਵਿੱਚ ਲਗਭਗ 800 ਡਾਲਰ ਤੋਂ ਵਧ ਕੇ ਸਤੰਬਰ ਵਿੱਚ 19,783 ਡਾਲਰ ਹੋ ਗਈ। ਜਿਵੇਂ ਜਿਵੇਂ ਇਸ ਦਾ ਮੁੱਲ ਵਧਦਾ ਗਿਆ, ਰਵਾਇਤੀ ਨਿਵੇਸ਼ਕਾਂ ਅਤੇ ਇਸ ਦੀ ਤਕਨੀਕੀ ਸਮਝ ਰੱਖਣ ਵਾਲੇ ਲੋਕਾਂ, ਜੋ ਜਲਦੀ ਪੈਸਾ ਬਣਾਉਣਾ ਚਾਹੁੰਦੇ ਹਨ, ਦਾ ਧਿਆਨ ਇਸ ਵੱਲ ਆਕਰਸ਼ਿਤ ਹੋਇਆ। ਫਿਰ ਅਗਲੇ ਮਹੀਨੇ ਬਿਟਕੁਆਇਨ ਦੀ ਕੀਮਤ ਡਿੱਗ ਗਈ। ਕਾਰਨ ਸਪੱਸ਼ਟ ਨਹੀਂ ਹੈ, ਪਰ ਇਹ ਕ੍ਰਿਪਟੋਕਰੰਸੀ ਦੀ ਅਸਥਿਰਤਾ ਦਾ ਇੱਕ ਕਠੋਰ ਕਾਰਨ ਸੀ।
ਬਿਟਕੁਆਇਨ ਹੁਣ ਸਿਰਫ 8000 ਡਾਲਰ ਤੋਂ ਹੇਠਾਂ ਹੈ ਅਤੇ ਬੈਂਕ ਆਪਣੇ ਗਾਹਕਾਂ ਲਈ ਚਿੰਤਤ ਹਨ। ਐਚ ਐਸ ਬੀ ਸੀ, ਬਾਰਕਲੇਜ, ਸੈਨਟੇਂਡਰ ਅਤੇ ਫਸਟ ਡਾਇਰੈਕਟਰ ਨਾਲ ਕ੍ਰੈਡਿਟ ਕਾਰਡ ਤੋਂ ਬਿਟਕੁਆਇਨ ਲੈਣ-ਦੇਣ ‘ਤੇ ਆਪਣੀ ਮੌਜੂਦਾ ਸਥਿਤੀ ਸੰਬੰਧੀ ਪੁੱਛਿਆ ਗਿਆ ਹੈ। ਬਾਰਕਲੇਜ ਦੇ ਗਾਹਕਾਂ ਲਈ ਇਹ ਇੱਕ ਆਮ ਵਪਾਰ ਹੈ। ਉਸ ਦੇ ਬੁਲਾਰੇ ਨੇ ਕਿਹਾ ਕਿ ਅਸਲ ਵਿੱਚ ਯੂ ਕੇ ਵਿੱਚ ਗਾਹਕ ਆਪਣੇ ਬਾਰਕਲੇਜ ਡੈਬਿਟ ਕਾਰਡ ਅਤੇ ਬਾਰਕਲੇਜ ਕ੍ਰੈਡਿਟ ਕਾਰਡ ਦੋਵਾਂ ਦੀ ਵਰਤੋਂ ਕ੍ਰਿਪਟੋਕਰੰਸੀ ਨੂੰ ਜਾਇਜ਼ ਰੂਪ ਨਾਲ ਖਰੀਦਣ ਲਈ ਕਰ ਸਕਦੇ ਹਨ। ਉਨ੍ਹਾਂ ਕਿਹਾ, ਅਸੀਂ ਕ੍ਰੈਡਿਟ ਅਤੇ ਕਿਸੇ ਸ਼ੱਕੀ ਲੈਣ-ਦੇਣ ਨੂੰ ਰੋਕਣ ਤੇ ਕ੍ਰੈਡਿਟ ਜੋਖਿਮ ‘ਤੇ ਨਜ਼ਰ ਰੱਖੇ ਹੋਏ ਹਾਂ।
ਅਮਰੀਕਾ ਵਿੱਚ ਵਿੱਤੀ ਸੰਸਥਾਵਾਂ ਨੇ ਪਿਛਲੇ ਹਫਤੇ ਇੱਕ ਬਰਾਬਰ ਕਦਮ ਉਠਾਇਆ। ਰਿਸਕ ਦੇਖਦੇ ਹੋਏ ਬੈਂਕ ਆਫ ਅਮਰੀਕਾ, ਜੇ ਪੀ ਮਾਰਗਨ ਚੇਸ ਅਤੇ ਸਿਟੀ ਗਰੁੱਪ ਵੱਲੋਂ ਜਾਰੀ ਕ੍ਰੈਡਿਟ ਕਾਰਡ ਨਾਲ ਬਿਟਕੁਆਇਨ ਖਰੀਦਣ ਦੀ ਪਾਬੰਦੀ ਹੈ। ਇਸ ਸਮੇਂ ਦੁਨੀਆ ਭਰ ਦੇ ਸਿਆਸੀ ਆਗੂ ਇਹ ਪਤਾ ਕਰਨ ਲਈ ਹੱਥ-ਪੈਰ ਮਾਰ ਰਹੇ ਹਨ ਕਿ ਉਨ੍ਹਾਂ ਦੇ ਨਾਗਰਿਕਾਂ ਦੀ ਰੱਖਿਆ ਲਈ ਕੀ ਨਿਯਮ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ ‘ਚ ਕਿਹਾ ਸੀ ਕਿ ਬਿਟਕੁਆਇਨ ਵਰਗੀ ਕ੍ਰਿਪਟੋਕਰੰਸੀਜ਼ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਇਸ ਦੀ ਵਰਤੋਂ ਅਪਰਾਧੀ ਪ੍ਰਵਿਰਤੀ ਦੇ ਲੋਕਾਂ ਵਾਲੀ ਹੋਣਾ ਸ਼ੁਰੂੁ ਹੋ ਚੁੱਕਾ ਹੈ। ਇਸ ਦੌਰਾਨ ਦੱਖਣ ਕੋਰੀਆ ਨੇ ਕ੍ਰਿਪਟੋਕਰੰਸੀ ਦੇ ਵਪਾਰ ਨੂੰ ਸੀਮਿਤ ਕਰਨ ਦੇ ਨਿਯਮ ਲਾਗੂ ਕਰਨ ਦੇ ਬਾਜ਼ਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ।

About Sting Operation

Leave a Reply

Your email address will not be published. Required fields are marked *

*

themekiller.com