ਮੌੜ ਬੰਬ ਕਾਂਡ ਬਾਰੇ ਵੱਡੇ ਖੁਲਾਸੇ ਜਲਦ

42 Mour-blast

ਬਠਿੰਡਾ(Pargat Singh Sadiora)– ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਚਰਚਿਤ ਮੌੜ ਬੰਬ ਕਾਂਡ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਦੀ ਆਸ ਹੈ। ਪੁਲਿਸ ਨੇ ਅੱਜ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਚਾਰ ਗਵਾਹ ਪੇਸ਼ ਕੀਤੇ। ਭਾਵੇਂ ਕਿ ਪੁਲਿਸ ਨੇ ਗਵਾਹਾਂ ਦੀ ਪਛਾਣ ਗੁਪਤ ਰੱਖੀ ਹੈ ਪਰ ਅਧਿਕਾਰੀਆਂ ਨੇ ਜਲਦੀ ਹੀ ਵੱਡੇ ਖੁਲਾਸੇ ਹੋਣ ਦੀ ਗੱਲ ਕਹੀ ਹੈ।
31 ਜਨਵਰੀ 2017 ਨੂੰ ਦੇਰ ਸ਼ਾਮ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਜਨ ਸਭਾ ਨੇੜੇ ਵੱਡਾ ਧਮਾਕਾ ਹੋ ਗਿਆ ਸੀ। ਇਸ ਘਟਨਾ ਵਿੱਚ ਨੌਂ ਸਾਲਾ ਬੱਚੇ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਇਸ ਮਾਮਲੇ ਦੀ ਜਾਂਚ ਲਈ ਬਣੀ ਵਿਸ਼ੇਸ਼ ਟੀਮ ਨੇ ਤਲਵੰਡੀ ਸਾਬੋ ਦੀ ਅਦਲਾਤ ਵਿੱਚ ਜੱਜ ਗੁਰਦਰਸਨ ਸਿੰਘ ਸਨਮੁਖ ਚਾਰ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਬਿਆਨ ਕਲਮਬੱਧ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਸਿਰਫ ਮਾਮਲੇ ਦੇ ਨਜਦੀਕ ਪੁੱਜਣ ਦਾ ਦਾਅਵਾ ਕਰਦੇ ਹੋਏ ਜਲਦੀ ਹੀ ਵੱਡੇ ਖੁਲਾਸੇ ਕਰਨ ਦੀ ਗੱਲ ਹੀ ਕਹੀ।

About Sting Operation

Leave a Reply

Your email address will not be published. Required fields are marked *

*

themekiller.com