20MP ਸੈਲਫੀ ਕੈਮਰੇ ਵਾਲਾ ਸਮਾਰਟਫੋਨ ਲਾਂਚ, ਕੀਮਤ ਸਿਰਫ 8,999 ਰੁਪਏ

8 infinix-hot
ਨਵੀਂ ਦਿੱਲੀ(Sting Operation)- ਇੰਨਫਨਿਕਸ ਮੋਬਾਈਲ ਨੇ ਆਪਣਾ ਪਹਿਲਾ ਫੁੱਲ ਵਿਜ਼ਨ ਡਿਸਪਲੇ ਸਮਾਰਟਫੋਨ Hot S3 ਭਾਰਤ ਵਿੱਚ ਲੌਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਇੰਨਫਨਿਕਸ Hot S3 ਫਲਿੱਪਕਾਰਟ ਐਕਸਲੂਸਿਵ ਹੋਵੇਗਾ ਤੇ ਇਸ ਦੀ ਵਿਕਰੀ 6 ਫਰਵਰੀ ਨੂੰ ਦੁਪਿਹਰ 2 ਵਜੇ ਤੋਂ ਸ਼ੁਰੂ ਹੋਵੇਗੀ।
ਇੰਨਫਨਿਕਸ Hot S3 ਵਿੱਚ 5.65 ਇੰਚ ਦੀ ਫੁੱਲ HD ਸਕਰੀਨ ਦਿੱਤੀ ਗਈ ਹੈ ਜੋ 81 ਫੀਸਦੀ ਸਕਰੀਨ-ਬੌਡੀ ਰੇਸ਼ਿਓ ਨਾਲ ਆਉਂਦੀ ਹੈ। ਇਸ ਸਮਾਰਟਫੋਨ ਦਾ ਸਭ ਤੋਂ ਵੱਡਾ ਹਾਈਲਾਈਟ ਹੈ। ਇਸ ਦਾ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਜੋ ਸਾਫਟ ਲਾਈਟ ਫਲੈਸ਼ ਦੇ ਨਾਲ ਆਉਂਦਾ ਹੈ।
ਹਾਂਗ-ਕਾਂਗ ਦੇ ਇਸ ਸਮਾਰਟਫੋਨ ਮੇਕਰ ਨੇ Hot S3 ਵਿੱਚ ਕਵਾਲਕੌਮ ਸਨੈਪਡਰੈਗਨ 430 ਅਕਟੋਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ 3 ਜੀਬੀ ਰੈਮ+ 32 ਸਟੋਰੇਜ ਤੇ 4 ਜਿਬੀ ਰੈਮ+64 ਜੀਬੀ ਸਟੋਰੇਜ ਵੈਰੀਐਂਟ ਵਿੱਚ ਉਪਲਬਧ ਹੋਵੇਗਾ। ਇਸ ਦੀ ਕੀਮਤ 8,999 ਰੁਪਏ ਤੇ 10,999 ਰੁਪਏ ਹੋਵੇਗੀ। ਇਸ ਦੀ ਐਕਸਪੈਂਡੈਂਬਲ ਮੈਮੋਰੀ 128 ਜੀਬੀ ਹੋਵੇਗੀ।
ਆਪਟਿਕਸ ਦੀ ਗੱਲ ਕਰੀਏ ਤਾਂ ਇਸ ਵਿੱਚ 13 ਮੈਗਾਪਿਕਸਲ ਦਾ ਕੈਮਰਾ ਡੁਅਲ LED ਫਲੈਸ਼ ਦੇ ਨਾਲ ਦਿੱਤਾ ਗਿਆ ਹੈ। ਉੱਥੇ ਹੀ 20 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਦਾ ਕੈਮਰਾ, ਬਿਊਟੀ ਮੋਡ, ਲਾਈਟ ਮੋਡ, ਬੋਕੇਹ ਮੋਡ ਨਾਲ ਆਉਂਦਾ ਹੈ। ਇੰਨਫਨਿਕਸ Hot S3 4,000mAh ਦੀ ਬੈਟਰੀ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਐਂਡਰਾਓਇਡ 8.0 ਓਰੀਓ ਓਐਸ ਜੋ ਕੰਪਨੀ ਦੇ ਇਨ-ਹਾਊਸ ਯੂ.ਆਈ Hummingbird 3.0 UI ‘ਤੇ ਚੱਲੇਗਾ।

About Sting Operation

Leave a Reply

Your email address will not be published. Required fields are marked *

*

themekiller.com