ਅਗਲੀ ਰਣਨੀਤੀ ਘੜਣ ਲਈ ਚੰਡੀਗੜ੍ਹ ‘ਚ ਜੁੜੇ ਅਕਾਲੀ

55 sukhbir-badal
ਚੰਡੀਗੜ੍ਹ(Sting Operation)- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਅੱਜ ਚੰਡੀਗੜ੍ਹ ‘ਚ ਹੈ। ਪਿਛਲੇ ਸਮੇਂ ਤੋਂ ਅਕਾਲੀ ਦਲ ਲਗਾਤਾਰ ਕੋਰ ਕਮੇਟੀ ਦੀਆਂ ਬੈਠਕਾਂ ਕਰ ਰਿਹਾ ਹੈ। ਅੱਜ ਦੀ ਬੈਠਕ ਸ਼੍ਰੋਮਣੀ ਅਕਾਲੀ ਦਲ ਦੇ 28 ਸੈਕਟਰ ਦਫਤਰ ‘ਚ ਸ਼ਾਮ ਨੂੰ ਹੋਵੇਗੀ।
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਇਸ ਬੈਠਕ ‘ਚ ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤਿਆਰ ਕਰੇਗਾ। ਖਾਸ ਤੌਰ ‘ਤੇ ਹਰਿਆਣਾ ਦੇ ਸਿੱਖ ਵਸੋਂ ਵਾਲੇ ਹਲਕਿਆਂ ਨੂੰ ਮੁੱਖ ਤੌਰ ‘ਤੇ ਧਿਆਨ ‘ਚ ਰੱਖਿਆ ਜਾਵੇਗਾ। ਚਰਚਾ ਇਹ ਵੀ ਹੈ ਕਿ ਪਿਛਲੇ ਦਿਨਾਂ ‘ਚ ਕੇਂਦਰ ‘ਚ ਬੀਜੇਪੀ ਨਾਲ ਪੈਦਾ ਹੋਏ ਮਤਭੇਦਾਂ ਤੋਂ ਬਾਅਦ ਅਕਾਲੀ ਗਠਜੋੜ ਪ੍ਰਤੀ ਆਪਣਾ ਸਖ਼ਤ ਰੁਖ ਅਖਤਿਆਰ ਕਰਨ ‘ਤੇ ਚਰਚਾ ਕਰੇਗਾ। ਪਿਛਲੇ ਦਿਨੀਂ ਅਕਾਲੀ ਦਲ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਤੇ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ ਨੇ ਬੀਜੇਪੀ ‘ਤੇ ਗਲਤ ਰਵੱਈਏ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਸਨ।
ਇਸ ਦੇ ਨਾਲ ਹੀ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਵੀ ਬੈਠਕ ‘ਚ ਚਰਚਾ ਹੋਵੇਗੀ। ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਵਿਹਲੀ ਹੋਈ ਸੀ ਤੇ ਹੁਣ ਇਸ ਸੀਟ ‘ਤੇ ਅਕਾਲੀ ਦਲ ਆਪਣੀ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਵੇਗਾ। ਅਕਾਲੀ ਦਲ ਨੂੰ ਲੱਗਦਾ ਹੈ ਕਿ ਪਿਛਲੇ ਸਮੇਂ ‘ਚ ਕਾਂਗਰਸ ਸਰਕਾਰ ਖ਼ਿਲਾਫ ਲੋਕਾਂ ‘ਚ ਰੋਹ ਵਧਿਆ ਹੈ ਤੇ ਉਹ ਇਸ ਚੋਣ ਨੂੰ ਜਿੱਤ ਕੇ ਵੱਡਾ ਸਿਆਸੀ ਮਾਅਰਕਾ ਮਾਰ ਸਕਦਾ ਹੈ।
ਇਸ ਤੋਂ ਇਲਾਵਾ ਅੱਜ ਦੀ ਮੀਟਿੰਗ ‘ਚ ਲੁਧਿਆਣਾ ਨਗਰ ਨਿਗਮ ਚੋਣਾਂ ਬਾਰੇ ਵੀ ਚਰਚਾ ਹੋਵੇਗੀ। ਲੁਧਿਆਣਾ ‘ਚ ਅਕਾਲੀ ਦਲ ਨੇ ਕਾਫੀ ਜ਼ੋਰ ਲਾਇਆ ਹੋਇਆ ਹੈ ਤੇ ਅਕਾਲੀ ਦਲ ਚਾਹੁੰਦਾ ਹੈ ਕਿ ਉਸ ਨੂੰ ਪਰਫਾਰਮੈਂਸ ਠੀਕ ਰਹੇ ਤਾਂ ਕਿ ਲੋਕ ਸਭਾ ਚੋਣਾਂ ‘ਚ ਤੱਕ ਸੂਬੇ ਦਾ ਸਿਆਸੀ ਮਾਹੌਲ ਬਦਲੇ। ਅਕਾਲੀ ਦਲ ਵੱਲੋਂ ਪੋਲ ਖੋਲ੍ਹ ਰੈਲੀਆਂ ਵੀ ਇਸੇ ਮਕਸਦ ਨਾਲ ਕੀਤੀਆਂ ਜਾ ਰਹੀਆਂ ਹਨ।

About Sting Operation

Leave a Reply

Your email address will not be published. Required fields are marked *

*

themekiller.com