ਅਮਰੀਕਾ ਦੇ ਖ਼ੁਫ਼ੀਆ ਵਿਭਾਗ ਨੇ ਭਾਰਤ ਨੂੰ ਕੀਤਾ ਚੌਕਸ

25 army-camp

ਵਾਸ਼ਿੰਗਟਨ(Sting Operation)- ਅਮਰੀਕਾ ਦੇ ਖ਼ੁਫ਼ੀਆ ਵਿਭਾਗ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਵਿਭਾਗ ਮੁਤਾਬਕ ਪਾਕਿਸਤਾਨਦਾ ਸਮਰਥਨ ਪ੍ਰਾਪਤ ਅੱਤਵਾਦੀ ਗਰੁੱਪ ਭਾਰਤ ‘ਚ ਹਮਲੇ ਕਰਨੇ ਜਾਰੀ ਰੱਖਣਗੇ, ਇਸ ਤਰਾਂ ਦੋਵਾਂ ਗੁਆਂਢੀਆਂ ਦਰਮਿਆਨ ਤਣਾਅ ਵਧਣ ਦਾ ਖ਼ਦਸ਼ਾ ਹੈ।
ਖ਼ੁਫ਼ੀਆ ਵਿਭਾਗ ਦੇ ਨਿਰਦੇਸ਼ਕ ਡੈਨ ਕੋਟਸ ਦੀ ਇਹ ਟਿੱਪਣੀ ਪਾਕਿਸਤਾਨ ਦੇ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵਲੋਂ ਜੰਮੂ ‘ਚ ਸੁੰਜਵਾਨ ਫ਼ੌਜੀ ਕੈਂਪ ‘ਤੇ ਸਨਿੱਚਰਵਾਰ ਨੂੰ ਕੀਤੇ ਹਮਲੇ ਦੇ ਕੁਝ ਦਿਨਾਂ ਬਾਅਦ ਆਈ ਹੈ।
ਕੋਟਰ ਨੇ ਖੁਫੀਆ ‘ਤੇ ਸੀਨੇਟ ਸਿਲੈਕਟ ਕਮੇਟੀ ਸਾਹਮਣੇ ਕਿਹਾ ਕਿ ਪਾਕਿਸਤਾਨ ਅਸਲ ‘ਚ ਨਵੀਂ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਦੀ ਤਾਇਨਾਤੀ, ਅੱਤਵਾਦੀਆਂ ਨਾਲ ਸਬੰਧਾਂ ਨੂੰ ਜਾਰੀ ਰੱਖ ਕੇ, ਅੱਤਵਾਦ ਵਿਰੋਧੀ ਸਹਿਯੋਗ ਨੂੰ ਰੋਕ ਕੇ ਅਤੇ ਚੀਨ ਦੇ ਨੇੜੇ ਹੋ ਕੇ ਅਮਰੀਕੀ ਹਿੱਤਾਂ ਨੂੰ ਧਮਕਾਉਣਾ ਜਾਰੀ ਰੱਖੇਗਾ।
ਅਮਰੀਕੀ ਖ਼ੁਫ਼ੀਆ ਵਿਭਾਗ ਦੇ ‘ਵਰਲਡ ਵਾਈਡ ਥਰੀਟ ਅਸੈਸਮੈਂਟ’ ਦੌਰਾਨ ਕੋਟਸ ਨੇ ਕਿਹਾ ਕਿ ਇਸਲਾਮਾਬਾਦ ਵਲੋਂ ਸਮਰਥਨ ਪ੍ਰਾਪਤ ਅੱਤਵਾਦੀ ਗਰੁੱਪ ਅਮਰੀਕੀ ਹਿੱਤਾਂ ਵਿਰੁੱਧ ਅਤੇ ਭਾਰਤ ਅਤੇ ਅਫ਼ਗਾਨਿਸਤਾਨ ‘ਤੇ ਹਮਲੇ ਕਰਨ ਦੀ ਯੋਜਨਾ ਬਣਾਉਣ ਅਤੇ ਹਮਲੇ ਕਰਨ ਲਈ ਪਾਕਿਸਤਾਨ ‘ਚ ਸੁਰੱਖਿਅਤ ਪਨਾਹਗਾਹਾਂ ਦਾ ਲਾਹਾ ਲੈਂਦੇ ਰਹਿਣਗੇ।
ਪਕਿਸਤਾਨ ਦੇ ਗਰੁੱਪਾਂ ਵਲੋਂ ਕੀਤੇ ਕਿਸੇ ਅੱਤਵਾਦੀ ਹਮਲੇ ਦਾ ਜ਼ਿਕਰ ਕੀਤੇ ਬਿਨਾਂ ਕੋਟਸ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਦੋ ਏਸ਼ੀਆਈ ਗੁਆਂਢੀਆਂ ‘ਚ ਉਨ੍ਹਾਂ ਨੂੰ ਤਣਾਅ ਦੀ ਉਮੀਦ ਹੈ।

About Sting Operation

Leave a Reply

Your email address will not be published. Required fields are marked *

*

themekiller.com