ਕੋਹਲੀ ਨੇ ਖਿਡਾਰੀਆਂ ਸਿਰ ਬੰਨ੍ਹਿਆ ਜਿੱਤ ਦਾ ਸਿਹਰਾ

19 kohli
ਨਵੀਂ ਦਿੱਲੀ(Sting Operation)- ਰੋਹਿਤ ਸ਼ਰਮਾ ਦੇ ਸੈਂਕੜੇ, ਕੁਲਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਹਾਰਦਿਕ ਦੀ ਸ਼ਾਨਦਾਰ ਖੇਡ ਦੀ ਮਦਦ ਨਾਲ ਭਾਰਤ ਨੇ ਦੱਖਣੀ ਅਫਰੀਕੀ ਜ਼ਮੀਨ ‘ਤੇ ਇਤਿਹਾਸ ਸਿਰਜਿਆ ਹੈ। ਛੇ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਆਖਰੀ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 73 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖਿਡਾਰੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸਾਡੇ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਸਾਡੇ ਲਈ ਮਾਣ ਵਾਲੀ ਗੱਲ ਹੈ। ਇਤਿਹਾਸਕ ਜਿੱਤ ਪਿੱਛੇ ਪੂਰੀ ਟੀਮ ਮੈਨੇਜਮੈਂਟ ਰੋਲ ਹੈ। ਅਸੀਂ ਹਰ ਚੀਜ਼ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤੇ ਜਿੱਤ ਵੀ ਦਰਜ ਕੀਤੀ।
ਕਾਬਲੇਗੌਰ ਹੈ ਕਿ ਬੱਲੇਬਾਜ਼ੀ ਵਿੱਚ ਫਲਾਪ ਰਹਿਣ ਵਾਲੇ ਆਲ ਰਾਉਂਡਰ ਹਾਰਦਿਕ ਪਾਂਡਿਆ ਨੇ ਪੋਰਟ ਐਲੀਜ਼ਾਬੇਥ ਵਿੱਚ ਚੰਗੀ ਗੇਂਦਬਾਜ਼ੀ ਤੇ ਫੀਲਡਿੰਗ ਕਰ ਕੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦੁਆਈ। ਪਾਂਡਿਆ ਦੇ ਸ਼ੁਰੂਆਤੀ ਝਟਕਿਆਂ ਤੇ ਟਰਨਿੰਗ ਪੁਆਇੰਟ ਰਨ ਆਉਟ ਤੋਂ ਬਾਅਦ ਅਖੀਰ ਵਿੱਚ ਕੁਲਦੀਪ ਯਾਦਵ (57 ‘ਤੇ ਚਾਰ ਵਿੱਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਟੀਮ ਦੀ ਜਿੱਤ ਵਿੱਚ ਖਾਸ ਯੋਗਦਾਨ ਦਿੱਤਾ।

About Sting Operation

Leave a Reply

Your email address will not be published. Required fields are marked *

*

themekiller.com