ਧਰਮਿੰਦਰ ਦੇ ਲਾਡਲੇ ਦੀ ਬੱਲੇ-ਬੱਲੇ, ‘ਰੇਸ 3’ ਤੋਂ ਬਾਅਦ ਮੁੜ ਹੱਥ ਲੱਗੀ ਵੱਡੀ ਫਿਲਮ

29 bobby
ਮੁੰਬਈ(Sting Operation)- ਪਿਛਲੇ ਕਾਫੀ ਸਮੇਂ ਤੋਂ ਬੌਬੀ ਦਿਓਲ ਲਾਈਮਲਾਈਟ ਤੋਂ ਦੂਰ ਸਨ ਪਰ ਇਨ੍ਹੀਂ ਦਿਨੀਂ ਹਰ ਕਿਤੇ ਉਨ੍ਹਾਂ ਦੀ ਚਰਚਾ ਹੋ ਰਹੀ ਹੈ ਤੇ ਹੋਵੇ ਵੀ ਕਿਉਂ ਨਾ, ਉਹ ਸਲਮਾਨ ਖਾਨ ਨਾਲ ਫਿਲਮ ‘ਰੇਸ 3’ ‘ਚ ਇਕ ਹੱਟ ਕੇ ਕਿਰਦਾਰ ‘ਚ ਜੋ ਦਿਖਣ ਵਾਲੇ ਹਨ। ਇੰਨਾ ਹੀ ਨਹੀਂ ਧਰਮਿੰਦਰ ਦੇ ਲਾਡਲੇ ਬੌਬੀ ਦਿਓਲ ਨੂੰ ਸੁਪਰਹਿੱਟ ਕਾਮੇਡੀ ਫ੍ਰੈਂਚਾਈਜ਼ੀ ‘ਹਾਊਸਫੁੱਲ’ ਦਾ ਹਿੱਸਾ ਵੀ ਬਣਾ ਦਿੱਤਾ ਗਿਆ ਹੈ।
ਉਹ ਜਲਦ ਹੀ ਅਕਸ਼ੈ ਕੁਮਾਰ ਤੇ ਰਿਤੇਸ਼ ਦੇਸ਼ਮੁਖ ਵਰਗੇ ਅਭਿਨੇਤਾਵਾਂ ਨਾਲ ‘ਹਾਊਸਫੁੱਲ-4’ ‘ਚ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਬੌਬੀ ਕੋਲ੍ਹ ਹੁਣ ਫਿਰ ਤੋਂ ਵਧੀਆਂ ਫਿਲਮਾਂ ਦੇ ਆਫਰ ਆਉਣ ਲੱਗ ਗਏ ਹਨ ਪਰ ਉਹ ਬਹੁਤ ਸੋਚ-ਸਮਝ ਕੇ ਆਪਣੇ ਕਦਮ ਵਧਾ ਰਹੇ ਹਨ। ਆਖਿਰੀ ਵਾਰ ਬੌਬੀ ਫਿਲਮ ‘ਪੋਸਟਰ ਬੁਆਏਜ਼’ ‘ਚ ਨਜ਼ਰ ਆਏ ਸਨ। ਅੱਜਕਲ ਉਹ ‘ਯਮਲਾ ਪਗਲਾ ਦੀਵਾਨਾ’ ਦੇ ਤੀਜੇ ਭਾਗ ਦੀਆਂ ਤਿਆਰੀਆਂ ‘ਚ ਵੀ ਲੱਗੇ ਹੋਏ ਹਨ।
ਪਿਛਲੇ ਦਿਨੀਂ ‘ਰੇਸ3’ ‘ਚ ਆਪਣੇ ਬਦਲੇ ਲੁੱਕ ਦੀ ਇਕ ਤਸਵੀਰ ਬੌਬੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਸੀ। ਕਲੀਨ ਸ਼ੇਵਡ ਤੇ ਸਿਕਸ ਪੈਕ ਐਬਸ ‘ਚ ਉਹ ਕਾਫੀ ਬਦਲੇ ਹੋਏ ਨਜ਼ਰ ਆਏ ਸਨ। ਬੌਬੀ ਦੇ ਇਸ ਲੁੱਕ ਦੀ ਲੋਕਾਂ ਨੇ ਰੱਜ ਕੇ ਤਾਰੀਫ ਕੀਤੀ ਸੀ। ਸੁਣਨ ‘ਚ ਆ ਰਿਹਾ ਹੈ ਕਿ ‘ਰੇਸ 3’ ‘ਚ ਆਪਣੇ ਰੋਲ ਲਈ ਬੌਬੀ ਨੇ ਖੂਬ ਮਿਹਨਤ ਕੀਤੀ ਹੈ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਕ ਵਾਰ ਫਿਰ ਉਹ ਇਸ ਫਿਲਮ ਨਾਲ ਇੰਡਸਟਰੀ ‘ਚ ਧਮਾਕੇਦਾਰ ਵਾਪਸੀ ਕਰਨਗੇ।

About Sting Operation

Leave a Reply

Your email address will not be published. Required fields are marked *

*

themekiller.com