‘ਪਦਮਾਵਤ’ ਦੇ ਸਫਲ ਹੋਣ ‘ਤੇ ਰਣਵੀਰ ਦੇ ਬਦਲੇ ਤੇਵਰ, ਠੁਕਰਾਇਆ ਕਰੋੜਾਂ ਦਾ ਆਫਰ

32 ranveer
ਮੁੰਬਈ(Sting Operation)- ਬਾਲੀਵੁੱਡ ਸੁਪਰਸਟਾਰਜ਼ ਨੂੰ ਵੱਡੇ ਵਿਆਹਾਂ ‘ਚ ਸੱਦਣ ਦੀ ਪਰੰਪਰਾ ਕਾਫੀ ਪੁਰਾਣੀ ਹੈ। ਹਾਲ ਹੀ ‘ਚ ਰਣਵੀਰ ਸਿੰਘ ਨੂੰ ਇਕ ਵਿਆਹ ‘ਚ ਗੈਸਟ ਅਪੀਅਰੈਂਸ ਦਾ ਆਫਰ ਮਿਲਿਆ। ਇਸ ਲਈ ਉਨ੍ਹਾਂ ਨੂੰ ਮੋਟੀ ਰਕਮ ਦੀ ਵੀ ਪੇਸ਼ਕਸ਼ ਕੀਤੀ ਗਈ ਪਰ ਰਣਵੀਰ ਨੇ ਵਿਆਹ ‘ਚ ਜਾਣ ਤੋਂ ਇਨਕਾਰ ਕਰ ਦਿੱਤਾ। ਅਕਸਰ ਦੇਖਿਆ ਜਾਂਦਾ ਹੈ ਕਿ ਵੱਡੇ ਉਦਯੋਗਪਤੀ ਦੇ ਵਿਆਹ ‘ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੂੰ ਸੱਦਿਆ ਜਾਂਦਾ ਹੈ। ਕੁਝ ਸਮੇਂ ਦੀ ਅਪੀਅਰੈਂਸ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੀਮਤ ਦਿੱਤੀ ਜਾਂਦੀ ਹੈ। ਸ਼ਾਹਰੁਖ ਖਾਨ ਤੇ ਕੈਟਰੀਨਾ ਕੈਫ ਨੂੰ ਵੀ ਕਈ ਵਾਰ ਵਿਆਹਾਂ ‘ਚ ਡਾਂਸ ਕਰਦੇ ਦੇਖਿਆ ਜਾਂਦਾ ਹੈ। ਰਣਵੀਰ ਨੂੰ ਵੀ ਅਜਿਹੇ ਹੀ ਇਕ ਵਿਆਹ ਦਾ ਸੱਦਾ ਦਿੱਤਾ ਗਿਆ ਪਰ ਉਨ੍ਹਾਂ ਨੇ ਬਿਜ਼ੀ ਹੋਣ ਦਾ ਕਾਰਨ ਦੱਸਦੇ ਹੋਏ ਵਿਆਹ ਅਟੈਂਡ ਕਰਨ ਤੋਂ ਇਨਕਾਰ ਕਰ ਦਿੱਤਾ। ਰਣਵੀਰ ਫਿਲਹਾਲ ‘ਗਲੀ ਬੁਆਏ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਉਹ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ‘ਤੇ ਧਿਆਨ ਕੇਂਦਰਤ ਨਹੀਂ ਕਰਨਾ ਚਾਹੁੰਦੇ। ਇਸੇ ਕਾਰਨ ਉਨ੍ਹਾਂ ਨੇ ਇਹ ਆਫਰ ਠੁਕਰਾ ਦਿੱਤਾ ਹੈ। ਖਬਰ ਹੈ ਕਿ ਰਣਵੀਰ ਨੂੰ ਇਸ ਵਿਆਹ ‘ਚ 30 ਮਿੰਟ ਦੀ ਮੌਜੂਦਗੀ ਲਈ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਫਿਲਮ ‘ਚ ਉਨ੍ਹਾਂ ਨਾਲ ਆਲੀਆ ਭੱਟ ਨਜ਼ਰ ਆਵੇਗੀ। ਪਿਛਲੀ ਦਿਨੀਂ ਰਿਲੀਜ਼ ਹੋਈ ਰਣਵੀਰ ਸਿੰਘ ਦੀ ਫਿਲਮ ‘ਪਦਮਾਵਤ’ ਹੁਣ ਤੱਕ 240 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਕਰੋੜਾਂ ਦਾ ਆਫਰ ਠੁਕਰਾਉਣ ਦਾ ਇਕ ਕਾਰਨ ‘ਪਦਮਾਵਤ’ ਫਿਲਮ ਦਾ ਸਫਲ ਹੋਣਾ ਵੀ ਦੱਸਿਆ ਜਾ ਰਿਹਾ ਹੈ।

About Sting Operation

Leave a Reply

Your email address will not be published. Required fields are marked *

*

themekiller.com