‘ਪਰੀ’ ਦਾ ਨਵਾਂ ਟੀਜ਼ਰ ਰਿਲੀਜ਼, I LOVE YOU ਬੋਲ ਕੇ ਡਰਾ ਰਹੀ ਅਨੁਸ਼ਕਾ

36 anu
ਮੁੰਬਈ(Sting Operation)- ਅਨੁਸ਼ਕਾ ਸ਼ਰਮਾ ਦੀ ਫਿਲਮ ‘ਪਰੀ’ ਇਸ ਸਾਲ ਹੋਲੀ ਦੇ ਦਿਨ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਇਕ ਹਾਰਰ ਫਿਲਮ ਹੈ ਅਤੇ ਇਸ ‘ਚ ਅਨੁਸ਼ਕਾ ਡੇਵਿਲ ਦੀ ਭੂਮਿਕਾ ‘ਚ ਨਜ਼ਰ ਆਏਗੀ। ਅਨੁਸ਼ਕਾ ਨੇ ਵੈਲੇਂਟਾਈਨ ਡੇਅ ਦੇ ਮੌਕੇ ‘ਤੇ ਫਿਲਮ ਦਾ ਇਕ ਨਵਾਂ ਟੀਜ਼ਰ ਜਾਰੀ ਕੀਤਾ ਹੈ ਜੋ ਕਿ ਰੋਂਗਟੇ ਖੜ੍ਹੇ ਕਰਨ ਵਾਲਾ ਹੈ।
ਅਦਾਕਾਰਾ ਨੇ ਆਪਣੇ ਟਵਿਟਰ ਹੈਂਡਲ ‘ਤੇ ਫਿਲਮ ਦਾ ਨਵਾਂ ਟੀਜ਼ਰ ਰਿਲੀਜ਼ ਕਰਦੇ ਹੋਏ ਲਿਖਿਆ ‘ਵਿਲ ਯੂ ਬੀ ਹਰ ਵੈਲੇਂਟਾਈਨ’। ਟੀਜ਼ਰ ‘ਚ ਅਨੁਸ਼ਕਾ ਅਤੇ ਪਰਮਬਰਤ ਚਟਰਜੀ ਹਨ। ਉਹ ਪਰਮਬਰਤ ਨੂੰ ਆਈ ਲਵ ਯੂ ਕਹਿੰਦੀ ਹੈ। ਜਿਸ ‘ਤੇ ਐਕਟਰ ਇਕ ਹੱਲਕੀ ਜਿਹੀ ਮੁਸਕਾਨ ਦੇ ਕੇ ਟੀ. ਵੀ. ਦੇਖਣ ਲੱਗ ਜਾਂਦਾ ਹੈ। ਇਸ ਤੋਂ ਠੀਕ ਬਾਅਦ ਟੀਜ਼ਰ ‘ਚ ਅਨੁਸ਼ਕਾ ਦਾ ਖੂਨ ਨਾਲ ਲੱਥਪਥ ਲੁੱਕ ਡਰਾਵਨਾ ਲੁੱਕ ਸਾਹਮਣੇ ਆਉਂਦਾ ਹੈ। ਉਹ ਅਨੁਸ਼ਕਾ ਨੂੰ ਆਈ ਲਵ ਯੂ ਦਾ ਜਵਾਬ ਦਿੰਦੇ ਹੋਏ ਕਹਿੰਦੀ ਹੈ ਆਈ ਲਵ ਯੂ ਟੂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਫਿਲਮ ਦੇ ਟੀਜ਼ਰ ਰਿਲੀਜ਼ ਕੀਤੇ ਗਏ ਹੈ। ਫਿਲਮ ਦਾ ਨਿਰਦੇਸ਼ਨ ਪ੍ਰੋਸਿਤ ਰਾਏ ਨੇ ਕੀਤਾ ਹੈ।

About Sting Operation

Leave a Reply

Your email address will not be published. Required fields are marked *

*

themekiller.com