ਵਾਸ਼ਿੰਗਟਨ(Sting Operation)– ਅਮਰੀਕਾ ਦੀ ਖ਼ੁਫੀਆ ਏਜੰਸੀ ਦੇ ਮੁਖੀ ਡੈਨ ਕੋਟਸ ਨੇ ਚੌਕਸ ਕਰਦਿਆ ਦੱਸਿਆ ਕਿ ਪਾਕਿਸਤਾਨ ਨਵੀਂ ਤਰ੍ਹਾਂ ਦੇ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਹੈ, ਜਿਸ ਨਾਲ ਖੇਤਰ ‘ਚ ਖ਼ਤਰਾ ਹੋਰ ਵਧ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨਵੀਂ ਤਰ੍ਹਾਂ ਦੇ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਹੈ, ਜਿੰਨ੍ਹਾਂ ‘ਚ ਘੱਟ ਰੇਜ਼ ਦੇ ਮਾਰੂ ਹਥਿਆਰ, ਸਮੁੰਦਰੀ ਕਰੂਜ਼ ਮਿਜ਼ਾਈਲਾਂ, ਹਵਾਈ ਜਹਾਜ਼ ਰਾਹੀਂ ਦਾਗੀਆਂ ਜਾਣ ਵਾਲੀਆਂ ਮਿਜ਼ਾਈਲਾਂ ਅਤੇ ਲੰਮੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਵੀ ਸ਼ਾਮਿਲ ਹਨ।