ਬਲਾਤਕਾਰ ਮਾਮਲੇ ਫਸੇ ‘ਚ ਲੰਗਾਹ ਹੋਏ ‘ਦਿਲ ਦੇ ਮਰੀਜ਼’

56 Sucha-singh
ਗੁਰਦਾਸਪੁਰ(Sting Operation)- ਸਾਬਕਾ ਮੰਤਰੀ ਤੇ ਸਾਬਾਕ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਅੱਜ ਬਲਾਤਕਾਰ ਦੇ ਮਾਮਲੇ ‘ਚ ਗੁਰਦਾਸਪੁਰ ਦੀ ਅਦਾਲਤ ‘ਚ ਪੇਸ਼ ਨਹੀਂ ਹੋਏ ਤੇ ਉਨ੍ਹਾਂ ਅਦਾਲਤ ‘ਚ ਆਪਣਾ ਮੈਡੀਕਲ ਭੇਜਿਆ ਹੈ। ਮਾਮਲੇ ਦੀ ਅਗਲੀ ਤਾਰੀਖ਼ 28 ਫਰਵਰੀ ਪਈ ਹੈ। ਲੰਗਾਹ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਹਾਰਟ ਸਰਜਰੀ ਦੀ ਰਾਏ ਦਿੱਤੀ ਹੈ ਜਦੋਂਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹਸਪਤਾਲ ‘ਚ ਜਲਦੀ ਡਿਸਚਾਰਜ ਕਰਵਾ ਲਿਆ ਗਿਆ ਹੈ।
ਵਕੀਲ ਕਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਅਦਾਲਤ ਵਿੱਚ ਦੋਵਾਂ ਪੱਖਾਂ ਦੇ ਸਬੂਤਾਂ ਨੂੰ ਲੈ ਕੇ ਬਹਿਸ ਹੋਈ ਹੈ। ਅਦਾਲਤ ਨੇ ਲੰਗਾਹ ‘ਤੇ ਚਾਰਜ ਫਰੇਮ ਕਰ ਦਿੱਤੇ ਹਨ। ਹੁਣ ਅਗਲੀ ਸੁਣਵਾਈ 28 ਫਰਵਰੀ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਲੰਗਾਹ ਨੂੰ ਫਿਲਹਾਲ ਇਲਾਜ ਦੀ ਲੋੜ ਹੈ ਤੇ ਇਸ ਸਬੰਧੀ ਅਦਾਲਤ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਸੁੱਚਾ ਸਿੰਘ ਲੰਗਾਹ ਬੀਮਾਰ ਹੋਣ ਕਾਰਨ ਹੀ ਪਿਛਲੀ ਪੇਸ਼ੀ ‘ਤੇ ਵੀ ਨਹੀਂ ਆਏ ਸਨ। ਉਹ ਜੇਲ੍ਹ ਜਾਣ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਬੀਮਾਰ ਹੋਣਾ ਸ਼ੁਰੂ ਹੋ ਗਏ ਸੀ।

About Sting Operation

Leave a Reply

Your email address will not be published. Required fields are marked *

*

themekiller.com