ਮੱਲਿਕਾ ਨੇ ਇਸ ਮਾਮਲੇ ‘ਚ ਸੁਸ਼ਮਾ ਸਵਰਾਜ ਤੋਂ ਕੀਤੀ ਮਦਦ ਦੀ ਅਪੀਲ

30 mallaika
ਨਵੀਂ ਦਿੱਲੀ(Sting Operation)- ਬਾਲੀਵੁੱਡ ਮਸ਼ਹੂਰ ਅਦਾਕਾਰਾ ਮੱਲਿਕਾ ਸ਼ੇਰਾਵਤ ਨੂੰ ਲੈ ਕੇ ਇੰਨੀ ਦਿਨੀਂ ਖਬਰਾਂ ਦਾ ਬਾਜ਼ਾਰ ਗਰਮ ਹੈ। ਕੁਝ ਦਿਨ ਪਹਿਲਾਂ ਮੱਲਿਕਾ ਦੇ ਪ੍ਰੇਮੀ ਦੇ ਦੀਵਾਲਿਆ ਹੋਣ ਦੀ ਖਬਰ ਆਈ ਸੀ, ਜਿਸ ਨੂੰ ਲੈ ਕੇ ਮੱਲਿਕਾ ਨੇ ਖੰਡਨ ਵੀ ਕੀਤਾ ਸੀ। ਹੁਣ ਮੱਲਿਕਾ ਸ਼ੇਰਾਵਤ ਨੇ ਭਾਰਤ ‘ਚ ਬੱਚਿਆਂ ਦੀ ਮਾਨਵ ਤਸਕਰੀ ਤੇ ਯੌਨ ਸ਼ੋਸ਼ਣ ਨਾਲ ਲੜਨ ਵਾਲੀ ਇਕ ਗੈਰ ਸਰਕਾਰੀ ਸੰਗਠਨ ‘ਫ੍ਰੀ ਅ ਗਰਲ ਇੰਡੀਆ’ ਨਾਲ ਹਥ ਮਿਲਾਇਆ ਹੈ। ਉਸ ਨੇ ਇਕ ਕਦਮ ਅੱਗ ਵਧ ਕੇ ਇਸ ਐੱਨ. ਜੀ. ਓ. ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਲਈ ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵਿਟਰ ‘ਤੇ ਗੁਹਾਰ ਲਾਈ ਹੈ।
ਮੱਲਿਕਾ ਨੇ ਟਵੀਟ ਦੇ ਜ਼ਰੀਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ‘ਫ੍ਰੀ ਅ ਗਰਲ’ ਐੱਨ. ਜੀ. ਓ. ਦੀ ਸਹਿ-ਸੰਸਥਾਪਕ ਦੀ ਮਦਦ ਕਰਨ, ਜਿਸ ਨੂੰ ਵਾਰ-ਵਾਰ ਭਾਰਤੀ ਵੀਜ਼ਾ ਦੇਣ ਤੋਂ ਮਨਾ ਕੀਤਾ ਜਾ ਰਿਹਾ ਹੈ। ‘ਫ੍ਰੀ ਏ ਗਰਲ’ ਅੰਦੋਲਨ ਦੀ ਸਹਿ-ਸੰਸਥਾਪਕ ਐਵਲਿਓਨ ਹੋਲਸਕੇਨ ਨੂੰ ਵਾਰ-ਵਾਰ ਭਾਰਤੀ ਵੀਜ਼ਾ ਦੇਣ ਤੋਂ ਮਨਾ ਕੀਤਾ ਗਿਆ ਹੈ। ਉਸ ਦਾ ਐੱਨ. ਜੀ. ਓ. ਭਾਰਤ ‘ਚ ਬਾਲ ਤਸਕਰੀ ਤੇ ਮਹਿਲਾ ਕਲਿਆਣ ਦੇ ਖੇਤਰ ‘ਚ ਅਸਾਧਾਰਣ ਕੰਮ ਕਰਨ ਲਈ ਜਾਣਿਆ ਜਾਂਦਾ ਹੈ।
ਮੱਲਿਕਾ ਸ਼ੇਰਾਵਤ ‘ਸਕੂਲ ਫਾਰ ਜਸਟਿਸ’ ਦੀ ਬ੍ਰਾਂਡ ਅੰਬੈਸਡਰ ਵੀ ਹੈ। ਇਹ ਸਕੂਲ ‘ਫ੍ਰੀ ਅ ਗਰਲ’ ਐੱਨ. ਜੀ. ਓ. ਦੀ ਅਨੋਖੀ ਪਹਿਲ ਹੈ। ਮੱਲਿਕਾ ਦਾ ਕਹਿਣਾ ਹੈ ਕਿ, ”ਮੈਂ ਇਸ ਮੁੱਦੇ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਹਾਂ ਤੇ ਚਾਹੁੰਦੀ ਹਾਂ ਕਿ ਸਰਕਾਰ ਇਸ ਐੱਨ. ਜੀ. ਓ. ਦੀ ਸਹਿ-ਸੰਸਥਾਪਕ ਨੂੰ ਭਾਰਤੀ ਵੀਜ਼ਾ ਦਿਵਾਉਣ ‘ਚ ਮਦਦ ਕਰਨ। ਇਸ ਐੱਨ. ਜੀ. ਓ. ਦੀ ਸਹਿ ਸੰਸਥਾਪਕ ਬੱਚਿਆਂ ਤੇ ਮਹਿਲਾ ਕਲਿਆਣ ਲਈ ਕਾਫੀ ਯਤਨ ਕਰ ਰਹੀ ਹੈ।”

About Sting Operation

Leave a Reply

Your email address will not be published. Required fields are marked *

*

themekiller.com